ਟੈਟੂ ਬਨਵਾਉਣ ਦੌਰਾਨ ਸ਼ਹਿਨਾਜ਼ ਗਿੱਲ ਨੂੰ ਲੱਗਿਆ ਕਰੰਟ, ਹੋਈ ਬੇਹੋਸ਼ ! ਵੀਡੀਓ ਹੋ ਰਿਹਾ ਵਾਇਰਲ

By  Shaminder August 26th 2020 02:31 PM

ਸ਼ਹਿਨਾਜ਼ ਗਿੱਲ ਆਪਣੇ ਸਟਾਈਲ ਅਤੇ ਅਦਾਵਾਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਉਸ ਦੇ ਸੋਸ਼ਲ ਮੀਡੀਆ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਿਹਾ ਹੈ।

https://www.instagram.com/p/CECRqMUHpeI/?utm_source=ig_embed&utm_campaign=embed_video_watch_again

ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਪ੍ਰੇਸ਼ਾਨ ਹੋ ਸਕਦੇ ਹੋ । ਕਿਉਂਕਿ ਸ਼ਹਿਨਾਜ਼ ਦਾ ਜਿਸ ਤਰ੍ਹਾਂ ਦਾ ਇਹ ਵੀਡੀਓ ਹੈ ਉਸ ‘ਚ ਉਹ ਟੈਟੂ ਬਣਵਾ ਰਹੀ ਹੈ ਅਤੇ ਟੈਟੂ ਬਨਵਾਉਣ ਦੌਰਾਨ ਹੀ ਉਸ ਨੂੰ ਕਰੰਟ ਲੱਗ ਜਾਂਦਾ ਹੈ ਜਿਸ ਕਾਰਨ ਉਹ ਬੇਹੋਸ਼ ਵੀ ਹੋ ਜਾਂਦੀ ਹੈ ।ਪਰ ਇਹ ਸਭ ਕੁਝ ਅਸਲ ‘ਚ ਨਹੀਂ ਬਲਕਿ ਸ਼ਹਿਨਾਜ਼ ਇੱਕ ਪ੍ਰੈਂਕ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CD_iUYfhAk5/

ਸ਼ਹਿਨਾਜ਼ ਦੀ ਇਸ ਵੀਡੀਓ 'ਤੇ ਲੋਕ ਕਾਫ਼ੀ ਕੁਮੈਂਟ ਕਰ ਰਹੇ ਹਨ।

https://www.instagram.com/p/CDlM1wChMwZ/

 

Related Post