ਸ਼ਹਿਨਾਜ ਗਿੱਲ ਅਤੇ ਗਾਇਕ ਹਿੰਮਤ ਸਿੰਘ ਸੰਧੂ ਨੇ ਵੀਡਿਓ ਕੀਤਾ ਸਾਂਝਾ

By  Shaminder August 25th 2018 07:09 AM -- Updated: August 25th 2018 07:21 AM

ਸ਼ਹਿਨਾਜ਼ ਗਿੱਲ Shehnaaz Gill ਅਤੇ ਗਾਇਕ ਹਿੰਮਤ  ਸੰਧੂ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ ਜਿਸ ਨੂੰ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਗਾਇਕ ਹਿੰਮਤ ਸੰਧੂ ਨਾਲ ਨਜ਼ਰ ਆ ਰਹੀ ਹੈ । ਦੋਨਾਂ ਨੇ ਇਹ ਵੀਡਿਓ ਸ਼ੂਟਿੰਗ ਚੋਂ ਕੁਝ ਸਮਾਂ ਕੱਢ ਕੇ ਬਣਾਇਆ ਹੈ । ਦਰਅਸਲ ਦੋਨੇਂ ਏਨੀਂ ਦਿਨੀਂ ਕਿਸੇ ਗੀਤ ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ । ਹਿੰਮਤ ਸੰਧੂ ਨੇ ਇਸ ਵੀਡਿਓ 'ਚ ਦੱਸਿਆ ਹੈ ਕਿ ਅਸੀਂ ਕਿਸੇ ਸ਼ੂਟ 'ਤੇ ਇੱਕਠੇ ਹੋਏ ਸੀ ਅਤੇ ਸਾਰੀ ਸ਼ੂਟਿੰਗ ਵਧੀਆ ਤਰੀਕੇ ਨਾਲ ਹੋਈ ।ਸ਼ਹਿਨਾਜ਼ ਗਿੱਲ ਨੇ Song ਗੀਤ ਦਾ ਟਾਈਟਲ ਦੱਸਿਆ ਕਿ ਗੀਤ ਦਾ ਟਾਈਟਲ 'ਸਾਥ ਜੱਟ ਦਾ' ਹੈ । ਜਿਸ 'ਤੇ ਹਿੰਮਤ ਗਿੱਲ ਨੇ ਸਪੱਸ਼ਟ ਕੀਤਾ ਕਿ ਅਜੇ ਉਹ ਸ਼ੋਅਰ ਨਹੀਂ ਹਨ ਕਿ ਇਹੀ ਟਾਈਟਲ ਹੋਵੇਗਾ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੱਬੇ ਫੀਸਦੀ ਇਹੀ ਨਾਮ ਹੋ ਸਕਦਾ ਹੈ ।

https://www.instagram.com/p/Bm33c2rhJQV/?taken-by=shehnaazgill

ਇਸ ਤੋਂ ਬਾਅਦ ਹਿੰਮਤ ਸੰਧੂ ਸ਼ਹਿਨਾਜ਼ ਦੀ ਫਰਮਾਇਸ਼ 'ਤੇ ਇੱਕ ਗੀਤ ਵੀ ਸੁਣਾਉਂਦਾ ਹੈ।ਹਿੰਮਤ ਸੰਧੂ ਆਪਣੇ ਇਸ ਪ੍ਰਸਿੱਧ ਗੀਤ ਨੂੰ ਇਸ ਵੀਡਿਓ 'ਚ ਗਾ ਕੇ ਸੁਣਾ ਰਿਹਾ ਹੈ 'ਅੱਜ ਮਰਜ਼ੀ ਦੇ ਫੈਸਲੇ ਸੁਨਾਉਣੇ ਜੱਟ ਨੇ ਨੀ ਅੱਜ ਮਰਜ਼ੀ ਦੇ ਫੈਸਲੇ ।ਦੋਨਾਂ ਦੇ ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਵੀਡਿਓ ਨੂੰ ਪਸੰਦ ਵੀ ਕੀਤਾ ਹੈ ।

 

Related Post