ਸ਼ਹਿਨਾਜ਼ ਗਿੱਲ ਦੀ ਸ਼ੋਸਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ, ਰੋ-ਰੋ ਕੇ ਹੋ ਰਿਹਾ ਹੈ ਬੁਰਾ ਹਾਲ

By  Rupinder Kaler October 2nd 2019 05:02 PM

ਇੱਕ ਨਿੱਜੀ ਚੈਨਲ ਤੇ ਚੱਲ ਰਹੇ ਰਿਆਲਟੀ ਸ਼ੋਅ ਦੀ ਪੰਜਾਬੀ ਇੰਡਸਟਰੀ ਵਿੱਚ ਵੀ ਕਾਫੀ ਚਰਚਾ ਹੈ ਕਿਉਂਕਿ ਇਸ ਸ਼ੋਅ ਵਿੱਚ ਪੰਜਾਬੀ ਇੰਡਸਟਰੀ ਦੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਪਹੁੰਚੀ ਹੋਈ ਹੈ । ਇਸ ਸ਼ੋਅ ਵਿੱਚ ਸ਼ਹਿਨਾਜ਼ ਦਾ ਵੀ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਰਾਸ਼ਨ ਡਿਊਟੀ ਠੀਕ ਤਰ੍ਹਾਂ ਨਾ ਨਿਭਾਉਣ ਕਾਰਨ ਪੰਜਾਬੀ ਸਿੰਗਰ ਸ਼ਹਿਨਾਜ਼ ਗਿੱਲ 'ਤੇ ਪੂਰੇ ਘਰਵਾਲੇ ਦੱਬ ਕੇ ਵਰ੍ਹੇ ਹਨ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਆਪਣੇ ਹੰਝੂ ਨਹੀਂ ਰੋਕ ਪਾਈ।

https://www.instagram.com/p/B0UpGjplb3-/

ਇਸ ਸ਼ੋਅ ਵਿੱਚ ਐਂਟਰੀ ਲੈਣ ਦੌਰਾਨ ਹਰ ਉਮੀਦਵਾਰ ਨੂੰ ਉਨ੍ਹਾਂ ਦੀ ਹਾਊਸ ਡਿਊਟੀ ਸੌਂਪ ਦਿੱਤੀ ਗਈ ਸੀ। ਸ਼ਹਿਨਾਜ਼ ਨੂੰ ਹਾਊਸ 'ਚ ਰਾਸ਼ਨ ਮੈਨੇਜ਼ ਕਰਨ ਦਾ ਕੰਮ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਪਾਰਸ ਛਾਬੜਾ ਨੂੰ ਆਪਣਾ ਪਾਟਨਰ ਚੁਣਿਆ ਹੈ। ਸ਼ਹਿਨਾਜ਼ ਕਾਫੀ ਲਾਪਰਵਾਹ ਹੈ ਤੇ ਆਪਣਾ ਕੰਮ ਠੀਕ ਨਾਲ ਨਹੀਂ ਕਰ ਰਹੀ ਹੈ, ਜਿਸ ਨਾਲ ਘਰ ਦੇ ਰਾਸ਼ਨ 'ਚ ਕਾਫੀ ਕਮੀ ਆ ਰਹੀ ਹੈ।

https://www.instagram.com/p/B0U6bDhlcgK/

ਸ਼ਹਿਨਾਜ਼ ਦਾ ਅਜਿਹਾ ਰਵੱਈਆ ਦੇਖ ਕੇ ਅਦਾਕਾਰਾ ਕੋਇਨਾ ਮਿੱਤਰਾ ਨੇ ਉਨ੍ਹਾਂ ਨੂੰ ਜ਼ਬਰਦਸਤ ਫਟਕਾਰ ਲਗਾ ਕੇ ਸਮਝਾਇਆ ਹੈ। ਕੋਇਨਾ ਨੇ ਕਿਹਾ, ਜੇ ਹਾਊਸ ਡਿਊਟੀ ਠੀਕ ਨਹੀਂ ਹੋਈ ਤਾਂ ਸਾਨੂੰ ਸਾਰਿਆਂ ਨੂੰ ਸਜ਼ਾ ਮਿਲੇਗੀ।

https://www.instagram.com/p/B3FGderAZNH/

ਇਹ ਸਾਰੀ ਗੱਲ ਸੁਣ ਕੇ ਸ਼ਹਿਨਾਜ ਗਿੱਲ ਰੋਣ ਲੱਗ ਜਾਂਦੀ ਹੈ । ਸ਼ਹਿਨਾਜ਼ ਅਸਲ ਵਿੱਚ ਰੋ ਰਹੀ ਹੈ ਜਾਂ ਫਿਰ ਇਹ ਉਸ ਦਾ ਅਦਾਕਾਰੀ ਦਾ ਹੀ ਕੋਈ ਜਲਵਾ ਹੈ । ਇਹ ਤਾਂ ਸ਼ਹਿਨਾਜ਼ ਗਿੱਲ ਹੀ ਜਾਣਦੀ ਹੈ । ਪਰ ਸ਼ਹਿਨਾਜ਼ ਦੀਆਂ ਹਰਕਤਾਂ ਤੇ ਹਰ ਇੱਕ ਦੀ ਨਜ਼ਰ ਹੈ ।

Related Post