ਸ਼ਹਿਨਾਜ਼ ਗਿੱਲ ਹੀ ਨਹੀਂ ਉਸ ਦੇ ਦਾਦਾ-ਦਾਦੀ ਵੀ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ ਪੂਰੀ ਧੱਕ, ਲੱਖਾਂ ਵਾਰ ਦੇਖੀ ਗਈ ਹੈ ਇਹ ਵੀਡੀਓ

By  Rupinder Kaler May 5th 2020 12:37 PM

ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਗਿੱਲ ਲਗਾਤਾਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਸ਼ੋਅ ਵਿੱਚ ਸ਼ਹਿਨਾਜ਼ ਦਾ ਚੁਲਬੁਲਾ ਅੰਦਾਜ਼ ਹਰ ਇੱਕ ਨੂੰ ਬਹੁਤ ਪਸੰਦ ਆਇਆ ਸੀ । ਪਰ ਇਸ ਵਾਰ ਸ਼ਹਿਨਾਜ਼ ਨਹੀਂ ਬਲਕਿ ਉਸ ਦੇ ਦਾਦਾ ਦਾਦੀ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ । ਹਾਲ ਹੀ ਵਿੱਚ ਸ਼ਹਿਨਾਜ਼ ਦੇ ਦਾਦਾ ਦਾਦੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

https://www.instagram.com/p/B_w7-ifDopf/

ਇਸ ਵੀਡੀਓ ਵਿੱਚ ਉਸ ਦੇ ਦਾਦਾ ਦਾਦੀ ਮਸਤੀ ਭਰੇ ਅੰਦਾਜ਼ ‘ਚ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਆਪਣੀ ਮਾਂ ਤੇ ਪਤਨੀ ਦੇ ਨਾਲ ਦਿਖਾਈ ਦੇ ਰਹੇ ਹਨ । ਸ਼ਹਿਨਾਜ਼ ਦੇ ਪਰਿਵਾਰ ਦੀ ਇਹ ਵੀਡੀਓ ਤੇ ਤਸਵੀਰਾਂ ਸੋਸ਼ਲ ਸਾਈਟਾਂ ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

https://www.instagram.com/p/B_Nq8tuhZ9v/

ਸ਼ਹਿਨਾਜ਼ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਨਾਜ਼ ਹਾਲ ਹੀ ਵਿੱਚ ਸਿਧਾਰਥ ਸ਼ੁਕਲਾ ਦੇ ਗਾਣੇ ਵਿੱਚ ਨਜ਼ਰ ਆਈ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਛੇਤੀ ਹੀ ਕੁਝ ਹੋਰ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ ।

https://www.instagram.com/p/B_uhz6ZDEpr/

Related Post