ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਸਾਂਝੀ ਕੀਤੀ ਤਸਵੀਰ

By  Aaseen Khan March 12th 2019 06:11 PM

ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਫਿਲਮ 'ਡਾਕਾ' 'ਚ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਸਾਂਝੀ ਕੀਤੀ ਤਸਵੀਰ : ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਸਟਾਰਰ ਫਿਲਮ 'ਡਾਕਾ' ਜਿਸ ਦਾ ਸ਼ੂਟ ਚੱਲ ਰਿਹਾ ਹੈ। ਪਿਛਲੇ ਦਿਨੀ ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਫਿਲਮ 'ਚ ਕੁਝ ਦਿਨ ਪਹਿਲਾਂ ਚਰਚਾ 'ਚ ਰਹੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਜੀ ਹਾਂ ਸ਼ਹਿਨਾਜ਼ ਦਾ ਛੋਟਾ ਜਿਹਾ ਵੀਡੀਓ ਕਲਿੱਪ ਸਾਹਮਣੇ ਆਇਆ ਹੈ ਜਿਸ 'ਚ ਉਹ ਡਾਕਾ ਫਿਲਮ ਦਾ ਕਲੈਪ ਬੋਰਡ ਫੜਕੇ ਖੜੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀ ਸ਼ਹਿਨਾਜ਼ ਅਤੇ ਹਿਮਾਂਸ਼ੀ ਖੁਰਾਣਾ 'ਚ ਹੋਏ ਤਕਰਾਰ ਕਾਰਣ ਦੋਵੇਂ ਅਦਾਕਾਰਾ ਸੁਰਖੀਆਂ 'ਚ ਛਾਈਆਂ ਰਹੀਆਂ ਹਨ।

 

View this post on Instagram

 

A post shared by Shehnaz Kaur Gill (@shehnaazgill) on Mar 9, 2019 at 11:34pm PST

ਸ਼ਹਿਨਾਜ਼ ਗਿੱਲ ਇਸ ਫਿਲਮ ਤੋਂ ਪਹਿਲਾਂ ਹਾਲ ਹੀ 'ਚ ਰਿਲਜ਼ੀ ਹੋਈ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਕਾਲਾ ਸ਼ਾਹ ਕਾਲਾ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਏ ਸੀ। ਫਿਲਮ 'ਚ ਸ਼ਹਿਨਾਜ਼ ਗਿੱਲ ਸਰਗੁਣ ਮਹਿਤਾ ਦੀ ਅਜੀਜ਼ ਦੋਸਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ। ਦੇਖਣਾ ਹੋਵੇਗਾ ਡਾਕਾ ਮੂਵੀ 'ਚ ਸ਼ਹਿਨਾਜ਼ ਗਿੱਲ ਦਾ ਕੀ ਰੋਲ ਹੋਣ ਵਾਲਾ ਹੈ।

ਹੋਰ ਵੇਖੋ : ਦੇਵ ਖਰੌੜ ਦੀ ਅਗਲੀ ਫਿਲਮ ਡੀ.ਐਸ.ਪੀ.ਦੇਵ ਦਾ ਸ਼ੂਟ ਹੋਇਆ ਸ਼ੁਰੂ,ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

 

View this post on Instagram

 

Shooting of #Daaka produced by @itsBhushanKumar & me begins tomorrow. @TSeries @zareenkhan #HumbleMotionPictures #BaljitSinghDeo #KrishanKumar #RavneetKaurGrewal

A post shared by Gippy Grewal (@gippygrewal) on Feb 20, 2019 at 6:21am PST

ਗਿੱਪੀ ਗਰੇਵਾਲ ਦੀ ਫਿਲਮ ਡਾਕਾ ਨੂੰ ਡਾਇਰੈਕਟ ਕਰ ਰਹੇ ਹਨ ਮਸ਼ਹੂਰ ਡਾਇਰੈਕਟਰ ਬਲਜੀਤ ਸਿੰਘ ਦਿਓ। ਇਸ ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ। ਫਿਲਮ 'ਚ ਰਾਣਾ ਰਣਬੀਰ, ਨਰੇਸ਼ ਕਠੂਰੀਆ, ਹੌਬੀ ਧਾਲੀਵਾਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

Related Post