ਸ਼ਹਿਨਾਜ਼ ਗਿੱਲ ਨੇ ਦਿਖਾਉਣਾ ਸ਼ੁਰੂ ਕੀਤਾ ਆਪਣਾ ਰੰਗ, ਇਹ ਚਾਲ ਕੀਤੀ ਪਲਾਨ, ਵੀਡੀਓ ਵਾਇਰਲ

By  Rupinder Kaler November 7th 2019 05:55 PM

ਏਨੀਂ ਦਿਨੀਂ ਪੰਜਾਬੀ ਇੰਡਸਟਰੀ ਦੀਆਂ ਦੋ ਮਾਡਲਾਂ ਦੇ ਖੂਬ ਚਰਚੇ ਹਨ, ਇਹ ਚਰਚਾ ਇਸ ਲਈ ਹੈ ਕਿਉਂਕਿ ਦੋਵੇਂ ਇੱਕ ਦੂਜੇ ਦੀਆਂ ਪੱਕੀਆਂ ਦੁਸ਼ਮਣ ਹਨ । ਅਸੀਂ ਗੱਲ ਕਰ ਰਹੇ ਹਾਂ ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ । ਇੱਕ ਦੂਜੇ ਦੀਆਂ ਦੁਸ਼ਮਣ ਹੋਣ ਦੇ ਬਾਵਜੂਦ ਦੋਵੇਂ ਇਸ ਸ਼ੋਅ ਕਰਕੇ ਇੱਕ ਹੀ ਛੱਤ ਥੱਲੇ ਹਨ ।

https://www.instagram.com/p/B4jbTgyAbrN/

ਹਿਮਾਂਸ਼ੀ ਦੀ ਐਂਟਰੀ ਕਰਕੇ ਸ਼ਹਿਨਾਜ਼ ਦੀਆਂ ਹਵਾਈਆਂ ਉੱਡ ਗਈਆਂ ਸਨ । ਇਸ ਸਭ ਦੇ ਚਲਦੇ ਸ਼ਹਿਨਾਜ਼ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ । ਇਸ ਸ਼ੋਅ ਦੇਖਣ ਵਾਲਾ ਹਰ ਕੋਈ ਜਾਣਦਾ ਹੈ ਕਿ ਸ਼ਹਿਨਾਜ਼ ਸਿਧਾਰਥ ਸ਼ੁਕਲਾ, ਆਰਤੀ ਸਿੰਘ ਤੇ ਆਸਿਮ ਰਿਆਜ ਦੇ ਕਰੀਬ ਹੈ । ਸ਼ਹਿਨਾਜ਼ ਜਿਆਦਾਤਰ ਸਿਧਾਰਥ ਦੇ ਗੁਰੱਪ ਵਿੱਚ ਹੀ ਰਹਿੰਦੀ ਹੈ ਪਰ ਹੁਣ ਉਹ ਬਦਲਣ ਲੱਗੀ ਹੈ ।

https://www.instagram.com/p/B4gzeIWgQVO/

ਇਸ ਦਾ ਖੁਲਾਸਾ ਇੱਕ ਵੀਡੀਓ ਤੋਂ ਹੁੰਦਾ ਹੈ ਇਸ ਵੀਡੀਓ ਵਿੱਚ ਸ਼ਹਿਨਾਜ਼ ਪਾਰਸ ਤੇ ਮਾਹਿਰਾ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਇੱਕਲੀ ਖੇਡੇ ।

https://www.instagram.com/tv/B4cHv9lI-y9/?utm_source=ig_embed

ਸ਼ਹਿਨਾਜ਼ ਕਹਿ ਰਹੀ ਹੈ ਕਿ ਪਾਰਸ ਹੁਣ ਮੈਂ ਤੇਰੇ ਨਾਲ ਹਾਂ ਤੇ ਹੁਣ ਮੈਂ ਸਭ ਦੀ ਵਜਾਵਾਂਗੀ। ਇੱਥੇ ਹੀ ਬਸ ਨਹੀਂ ਸ਼ਹਿਨਾਜ਼ ਨੂੰ ਹਿਮਾਂਸ਼ੀ ਦਾ ਉਸ ਦੇ ਪੁਰਾਣੇ ਗਰੁੱਪ ਦੇ ਮੈਂਬਰਾਂ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਜਿਸ ਕਰਕੇ ਸ਼ਹਿਨਾਜ਼ ਹਿਮਾਂਸ਼ੀ ਦੇ ਖਿਲਾਫ ਵੀ ਗੇਮ ਪਲਾਨ ਕਰ ਰਹੀ ਹੈ ।

Related Post