ਹਾਲੇ ਵੀ ਸਿਧਾਰਥ ਲਈ ਸ਼ਹਿਨਾਜ਼ ਗਿੱਲ ਦਾ ਧੜਕਦਾ ਹੈ ਦਿਲ, ਸਿਧਾਰਥ ਦੇ ਪਰਿਵਾਰ ਨਾਲ ਇਸ ਤਰ੍ਹਾਂ ਵਧਾ ਰਹੀ ਹੈ ਨਜਦੀਕੀਆਂ ...!

By  Rupinder Kaler February 24th 2020 02:12 PM

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਪਰ ਲੱਗਦਾ ਹੈ ਕਿ ਸ਼ਹਿਨਾਜ਼ ਦਾ ਦਿਲ ਹਾਲੇ ਵੀ ਸਿਧਾਰਥ ਲਈ ਧੜਕਦਾ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਦੀ ਸਿਧਾਰਥ ਸ਼ੁਕਲਾ ਦੀ ਭੈਣ ਨਾਲ ਇੱਕ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਹੈ । ਦਰਅਸਲ ਇਹ ਤਸਵੀਰ ਉਦੋਂ ਦੀ ਹੈ ਜਦੋਂ ਸ਼ਹਿਨਾਜ਼ ਸਿਧਾਰਥ ਦੀ ਭੈਣ ਨੂੰ ਮਿਲਣ ਲਈ ਪਹੁੰਚੀ ਸੀ ।

https://www.instagram.com/p/B85R8XpBzfC/

ਇਹਨਾਂ ਤਸਵੀਰਾਂ ਤੋਂ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਸਿਧਾਰਥ ਤੇ ਸ਼ਹਿਨਾਜ਼ ਦਾ ਰਿਸ਼ਤਾ ਹਾਲੇ ਵੀ ਬਰਕਰਾਰ ਹੈ । ਇੱਥੇ ਹੀ ਬਸ ਨਹੀਂ ਸਿਧਾਰਥ ਜਦੋਂ ਇੱਕ ਸ਼ੋਅ ਵਿੱਚ ਸ਼ਹਿਨਾਜ਼ ਨੂੰ ਮਿਲਣ ਲਈ ਪਹੁੰਚੇ ਸਨ ਤਾਂ ਸ਼ਹਿਨਾਜ਼ ਸਿਧਾਰਥ ਨੂੰ ਦੇਖ ਕੇ ਰੋ ਪਈ ਸੀ । ਇਸ ਤੋਂ ਪਹਿਲਾ ਸਿਧਾਰਥ ਤੇ ਸ਼ਹਿਨਾਜ਼ ਦੀ ਵੀ ਇੱਕ ਤਸਵੀਰ ਵਾਇਰਲ ਹੋਈ ਸੀ ।

https://www.instagram.com/p/B86UqhfBN52/

ਜਿਸ ਵਿੱਚ ਦੋਵੇਂ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਆਲਟੀ ਸ਼ੋਅ ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਦੋਸਤੀ ਕਾਇਮ ਹੈ । ਸ਼ਹਿਨਾਜ਼ ਨੇ ਇੱਕ ਲਾਈਵ ਵੀਡੀਓ ਵਿੱਚ ਦੱਸਿਆ ਸੀ ਕਿ ‘ਸਿਧਾਰਥ ਪੂਰਾ ਦਿਨ ਸੌਂਦਾ ਰਹਿੰਦਾ ਹੈ, ਮੈਂ ਉਸ ਨੂੰ ਬਹੁਤ ਫੋਨ ਕੀਤਾ ਪਰ ਉਸ ਨੇ ਚੁੱਕਿਆ ਨਹੀਂ । ਉਸ ਤੋਂ ਬਾਅਦ ਮੈਂ ਬਹੁਤ ਰੋਈ । ਮੈਂ ਉਸ ਨੂੰ ਮੈਸੇਜ ਕੀਤਾ ਸੀ । ਮੈਸੇਜ ਪੜ੍ਹਨ ਤੋਂ ਬਾਅਦ ਉਸ ਨੇ ਮੈਨੂੰ ਫੋਨ ਕੀਤਾ । ਟੈਨਸ਼ਨ ਨਾ ਲੈ ਸਾਡੀ ਗੱਲ ਹੋ ਗਈ’ ।

ਇਸ ਤੇ ਸ਼ਹਿਨਾਜ਼ ਦੇ ਪ੍ਰਸ਼ੰਸਕ ਨੇ ਕਿਹਾ ਸੀ ‘ਤੁਸੀ ਸਿਧਾਰਥ ਨਾਲ ਵਿਆਹ ਕਰ ਲਵੋ’ । ਇਸ ਤੇ ਸ਼ਹਿਨਾਜ਼ ਨੇ ਕਿਹਾ ਸੀ ਕਿ ‘ਤੂੰ ਸਿਧਾਰਥ ਨੂੰ ਕਹਿ ਕਿ ਮੇਰੇ ਨਾਲ ਵਿਆਹ ਕਰ ਲਵੇ’ ।

Related Post