ਬਿੱਗ ਬੌਸ ‘ਚ ਬਾਹਰ ਹੋਏ ਸ਼ਹਿਜ਼ਾਦ ਦਿਓਲ ਨੇ ਸ਼ੋਅ ਬਾਰੇ ਆਖੀ ਇਹ ਗੱਲ

By  Shaminder October 22nd 2020 11:24 AM

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਚੋਂ ਪ੍ਰਤੀਯੋਗੀ ਰਹੇ ਸ਼ਹਿਜ਼ਾਦ ਦਿਓਲ ਘਰ ਵਾਲਿਆਂ ਦੇ ਨਾਮਾਂਕਣ ਤੋਂ ਬਾਅਦ ਘਰ ਤੋਂ ਬਾਹਰ ਆ ਚੁੱਕੇ ਹਨ ।ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਘਰ ਵਾਲਿਆਂ ਨੇ ਹੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਹੈ ।

Shehzad Deol’ Shehzad Deol’

ਸ਼ਹਿਜ਼ਾਦ ਦਾ ਮੰਨਣਾ ਹੈ ਕਿ ਜੇ ਜਨਤਾ ਦੇ ਹਵਾਲੇ ਫੈਸਲਾ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਉਹ ਹਾਲੇ ਘਰ ਦੇ ਅੰਦਰ ਹੀ ਹੁੰਦੇ ।ਸ਼ਹਿਜ਼ਾਦ ਦਾ ਕਹਿਣਾ ਹੈ ਕਿ ਬਿੱਗ ਬੌਸ ‘ਚ ਜੋ ਵੀ ਨਿਯਮ ਹਨ ਉਨ੍ਹਾਂ ਦੇ ਖਿਲਾਫ ਆਖਿਰ ਕੌਣ ਜਾ ਸਕਦਾ ਹੈ ? ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਜਨਤਾ ਵੱਲੋਂ ਵੋਟਿੰਗ ਸ਼ੁਰੂ ਹੋ ਜਾਣੀ ਚਾਹੀਦੀ ਸੀ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

Shehzad Deol Shehzad Deol

ਜੋ ਕਿ ਹਾਲੇ ਤੱਕ ਨਹੀਂ ਹੋਈ । ਮੇਰੇ ਸੀਨੀਅਰਸ ਨੂੰ ਮੈਂ ਉਸੇ ਹਫ਼ਤੇ ਥੋੜਾ ਠੰਡਾ ਲੱਗਿਆ । ਜਿਨ੍ਹਾਂ ਲੋਕਾਂ ਦੇ ਮੁਕਾਬਲੇ ਠੰਡਾ ਸੀ, ਪਰ ਉਹ ਲੋਕ ਨਾਮਜ਼ਦਗੀ ‘ਚ ਹੀ ਨਹੀਂ ਸਨ। ਜੇ ਉਹ ਲੋਕ ਨਾਮਜਦਗੀ ‘ਚ ਆੳੇਂੁਦੇ ਅਤੇ ਅੱਜ ਵੀ ਲੋਕਾਂ ਤੋਂ ਵੋਟਿੰਗ ਕਰਵਾਈ ਜਾਂਦੀ ਤਾਂ ਮੈਨੂੰ ਯਕੀਨ ਹੈ ਮੈਂ ਕਦੇ ਵੀ ਬਾਹਰ ਨਹੀਂ ਆਉਂਦਾ’।

Shehzad Deol Shehzad Deol

ਸ਼ਹਿਜ਼ਾਦ ਨੇ ਇਹ ਗੱਲਾਂ ਕਿਸੇ ਅਖਬਾਰ ਦੇ ਨਾਲ ਗੱਲਬਾਤ ਦੌਰਾਨ ਸਾਂਝੀਆਂ ਕੀਤੀਆਂ ਹਨ ।

 

Related Post