ਤਿੰਨ ਆਂਡਿਆਂ ਲਈ ਮਿਊਜ਼ਿਕ ਕੰਪੋਜ਼ਰ ਸ਼ੇਖਰ ਨੂੰ ਦੇਣਾ ਪਿਆ ਏਨਾਂ ਵੱਡਾ ਬਿੱਲ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler November 15th 2019 12:30 PM -- Updated: November 15th 2019 12:55 PM

‘ਉੱਚੀ ਦੁਕਾਨ ਤੇ ਫਿੱਕਾ ਪਕਵਾਨ’ ਵਾਲੀ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ । ਅਕਸਰ ਵੱਡੇ ਵੱਡੇ ਹੋਟਲਾਂ ਵਿੱਚ ਚੀਜ਼ਾਂ ਜ਼ਰੂਰਤ ਤੋਂ ਮਹਿੰਗੀਆਂ ਮਿਲਦੀਆਂ ਹਨ । ਪਰ ਇਸ ਸਭ ਦੇ ਚਲਦੇ ਮਿਊਜ਼ਿਕ ਕੰਪੋਜ਼ਰ ਜੋੜੀ ਵਿਸ਼ਾਲ ਸ਼ੇਖਰ ਨੂੰ ਉਦੱੋਂ ਝਟਕਾ ਲੱਗਿਆ ਜਦੋਂ ਉਹਨਾਂ ਨੂੰ ਹੋਟਲ ਦੇ ਬਹਿਰੇ ਨੇ ਬਿੱਲ ਦਿੱਤਾ । ਇਹ ਬਿੱਲ ਦੇਖਕੇ ਤੁਹਾਨੂੰ ਵੀ ਝਟਕਾ ਲੱਗੇਗਾ ।

ਸ਼ੇਖਰ ਨੂੰ ਪੰਜ ਸਿਤਾਰਾ ਹੋਟਲ ਵਿੱਚ 3 ਉੱਬਲੇ ਆਂਡਿਆਂ ਦੇ 1672 ਰੁਪਏ ਦੇਣੇ ਪਏ ਹਨ । ਸ਼ੇਖਰ ਨੇ ਇਸ ਬਿੱਲ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਹੋਟਲ ਨੇ ਤਿੰਨ ਆਂਡਿਆਂ ਦੇ 1350 ਰੁਪਏ ਤੇ ਟੈਕਸ ਸਮੇਤ 1672 ਰੁਪਏ ਵਸੂਲੇ ਹਨ ।

https://twitter.com/ShekharRavjiani/status/1194982095728205824

ਆਮ ਆਦਮੀ ਲਈ ਇਹ ਕੀਮਤ ਬਹੁਤ ਹੀ ਜ਼ਿਆਦਾ ਹੈ । ਪਰ ਸ਼ੇਖਰ ਵੀ ਇਹ ਕੀਮਤ ਦੇਖਕੇ ਹੈਰਾਨ ਹੋ ਗਿਆ । ਇਹ ਪਹਿਲਾ ਮੌਕਾ ਨਹੀਂ ਜਦੋਂ ਕਿਸੇ ਬਾਲੀਵੁੱਡ ਸਿਤਾਰੇ ਨੂੰ ਹੋਟਲ ਦੇ ਖਾਣੇ ਦਾ ਬਿੱਲ ਜ਼ਿਆਦਾ ਲੱਗਿਆ ਹੋਵੇ ।

ਹਾਲ ਹੀ ਵਿੱਚ ਅਦਾਕਾਰ ਰਾਹੁਲ ਬੌਸ ਨੇ ਵੀ ਇਸੇ ਤਰ੍ਹਾ ਦਾ ਬਿੱਲ ਸ਼ੇਅਰ ਕੀਤਾ ਸੀ । ਉਹਨਾਂ ਨੂੰ ਦੋ ਕੇਲਿਆਂ ਦੇ 442 ਰੁਪਏ ਬਿੱਲ ਦਿੱਤਾ ਸੀ । ਬਾਅਦ ਵਿੱਚ ਹੋਟਲ ਨੂੰ 25 ਹਜ਼ਾਰ ਦਾ ਜ਼ੁਰਮਾਨਾ ਦੇਣਾ ਪਿਆ ਸੀ ।

Related Post