ਇੱਕ ਲੱਖ ਰੁਪਏ ਮਹੀਨਾ ਵਾਲੀ ਨੌਕਰੀ ਨੂੰ ਠੋਕਰ ਮਾਰ ਕੇ ਭਾਰਤੀ ਫੌਜ ’ਚ ਭਰਤੀ ਹੋਏ ਸਨ ਵਿਕਰਮ ਬੱਤਰਾ, ਬਾਲੀਵੁੱਡ ਬਣਾ ਚੁਕਿਆ ਹੈ ਦੋ ਫ਼ਿਲਮਾਂ

By  Rupinder Kaler July 8th 2020 12:45 PM

ਦੇਸ਼ ਦੇ ਹੀਰੋ ਤੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਵਿਕਰਮ ਬੱਤਰਾ ਨੂੰ ਫ਼ਿਲਮ ਇੰਡਸਟਰੀ ਨੇ ਵੀ ਆਪਣਾ ਹੀਰੋ ਮੰਨਿਆ ਹੈ, ਇਸੇ ਲਈ ਉਹਨਾਂ ਦੇ ਜੀਵਨ ਤੇ ਕਈ ਫ਼ਿਲਮਾਂ ਬਣੀਆਂ ਹਨ । ਫ਼ਿਲਮ ਐੱਲ ਓ ਸੀ ਵਿੱਚ ਉਹਨਾਂ ਦੇ ਜੀਵਨ ਨੂੰ ਵਿਸਥਾਰ ਨਾਲ ਦਿਖਾਇਆ ਗਿਆ ਹੈ । ਅਭਿਸ਼ੇਕ ਬੱਚਨ ਨੇ ਉਹਨਾਂ ਦਾ ਰੋਲ ਨਿਭਾਇਆ ਸੀ । ਕੈਪਟਨ ਵਿਕਰਮ ਬੱਤਰਾ 24 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ । ਹੁਣ ਸਿਧਾਰਥ ਮਲਹੋਤਰਾ ਕਾਰਗਿਲ ਹੀਰੋ ਵਿਕਰਮ ਬੱਤਰਾ ਦੇ ਕਿਰਦਾਰ ਨੂੰ ਵੱਡੇ ਪਰਦੇ ਤੇ ਦਿਖਾਉਣ ਜਾ ਰਹੇ ਹਨ ।

ਫ਼ਿਲਮ ਦਾ ਨਾਂਅ ਸ਼ੇਰ ਸ਼ਾਹ ਹੈ । ਇਹ ਫ਼ਿਲਮ 3 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਕਰਕੇ ਇਸ ਦੀ ਰਿਲੀਜ਼ਿੰਗ ਟਲ ਗਈ ਹੈ । ਵਿਕਰਮ ਨੂੰ ਉਹਨਾਂ ਦੀ ਸ਼ਹਾਦਤ ਤੇ ਧਰਮਾ ਪ੍ਰੋਡਕਸ਼ਨ ਨੇ ਸ਼ਰਧਾਂਜਲੀ ਦਿੱਤੀ ਹੈ । ਵਿਕਰਮ ਬੱਤਰਾ ਦਾ ਜਨਮ 9 ਸਤੰਬਰ 1974 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ । 1996 ਵਿੱਚ ਵਿਕਰਮ ਨੇ ਇੰਡੀਅਨ ਮਿਲਟਰੀ ਅਕਾਦਮੀ ਵਿੱਚ ਦਾਖਲਾ ਲਿਆ ਸੀ ।

https://www.instagram.com/p/CCVCtzOFBah/

ਸੀਡੀਐੱਸ ਦੇ ਜ਼ਰੀਏ ਉਹ ਮਿਲਟਰੀ ਵਿੱਚ ਸ਼ਾਮਿਲ ਹੋਏ, ਉਦੋਂ ਉਹਨਾਂ ਦੀ ਉਮਰ 22 ਸਾਲ ਸੀ । ਇਸ ਤੋਂ ਪਹਿਲਾਂ ਉਹ ਮਰਚੇਂਟ ਨੇਵੀ ਲਈ ਚੁਣ ਲਏ ਗਏ ਸਨ । ਉਸ ਸਮੇਂ ਉਹਨਾਂ ਦੀ ਤਨਖ਼ਾਹ ਇੱਕ ਲੱਖ ਮਹੀਨਾ ਸੀ ।

ਪਰ ਜਵਾਇਨ ਕਰਨ ਤੋਂ ਦੋ ਦਿਨ ਪਹਿਲਾਂ ਉਹਨਾਂ ਨੇ ਫੌਜ ਵਿੱਚ ਜਾਣ ਦਾ ਮਨ ਬਣਾ ਲਿਆ । ਉਸ ਸਮੇਂ ਉਹਨਾਂ ਦੀ ਤਨਖਾਹ 20-22 ਹਜ਼ਾਰ ਸੀ । ਦੋ ਸਾਲ ਬਾਅਦ ਉਹਨਾਂ ਨੂੰ ਕੈਪਟਨ ਦਾ ਰੈਂਕ ਦਿੱਤਾ ਗਿਆ । ਕਾਰਗਿੱਲ ਯੁੱਧ ਵਿੱਚ ਉਹਨਾਂ ਨੇ ਜੰਮੂ ਤੇ ਕਸ਼ਮੀਰ ਦੀ 13ਵੀਂ ਬਟਾਲੀਅਨ ਦੀ ਅਗਵਾਈ ਕੀਤੀ ਸੀ ।

Related Post