ਗਿੱਪੀ ਗਰੇਵਾਲ ਦੀ ਹਮਬਲ ਮਿਊਜ਼ਿਕ ਲੈ ਕੇ ਆ ਰਹੀ ਹੈ ਇਕ ਨਵਾਂ ਸ਼ਿਕਾਰ

By  Gourav Kochhar January 26th 2018 07:32 AM

ਹੋਲੀ ਹੋਲੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਨਾਮ ਦੇ ਵਾਂਗੂ ਹੀ ਉਨ੍ਹਾਂ ਦਾ ਮਿਊਜ਼ਿਕ ਬੈਨਰ ਹਮਬਲ ਮਿਊਜ਼ਿਕ ਵੀ ਚਮਕਦਾ ਜਾ ਰਿਹਾ ਹੈ |

ਇਕ ਤੋਂ ਇਕ ਵੱਡੇ ਸਿਤਾਰੇ ਇਸ ਮਿਊਜ਼ਿਕ ਬੈਨਰ ਦੇ ਥੱਲੇ ਗੀਤ ਰਿਲੀਜ਼ ਕਰਨ ਦੇ ਲਈ ਕਤਾਰਾਂ ਵਿਚ ਖੜੇ ਨੇ ਤੇ ਕਈ ਨੌਜਵਾਨਾਂ ਨੂੰ ਤੇ ਇਸ ਮਿਊਜ਼ਿਕ ਬੈਨਰ ਨੇ ਸਿਤਾਰਾ ਬਣਾ ਵੀ ਦਿੱਤਾ ਹੈ ਜਿਸਦਾ ਸੱਭ ਤੋਂ ਬਿਹਤਰੀਨ ਉਦਾਹਰਣ ਹੈ ਸਿੱਧੂ ਮੂਸੇ ਵਾਲਾ Sidhu Moose Wala, ਤੇ ਮਿਊਜ਼ਿਕ ਨਿਰਦੇਸ਼ਕ BIG BYRD | ਇਸ ਕਰਕੇ ਹੁਣ ਇਸੇ ਮਿਊਜ਼ਿਕ ਬੈਨਰ ਦੇ ਹੇਠ ਇਕ ਹੋਰ ਨਵਯੁਵਕ ਪ੍ਰਤਿਭਾ ਰਿਲੀਜ਼ ਹੋਣ ਨੂੰ ਤਿਆਰ ਹੈ, ਉਸਦਾ ਨਾਮ ਹੈ ਪੈਰੀ ਸਰਪੰਚ | ਪੈਰੀ ਸਰਪੰਚ ਆਪਣੇ ਗੀਤ ਸਰਪੰਚ ਦੇ ਨਾਲ ਜਲਦ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਧੁੱਮਾਂ ਪਾਉਂਦੇ ਹੋਏ ਨਜ਼ਰ ਆਉਣਗੇ !

Related Post