ਸ਼ਿਖਰ ਧਵਨ ਨੇ ਵਿਰਾਟ-ਧੋਨੀ ਦਾ ਰੱਖਿਆ ਨਵਾਂ ਨਾਮ, ਵੀਡੀਓ ਕੀਤੀ ਸਾਂਝਾ

By  Gourav Kochhar June 27th 2018 07:53 AM

ਟੀਮ ਇੰਡੀਆ 'ਚ ਸ਼ਿਖਰ ਧਵਨ ਦੇ ਬਿੰਦਾਸ ਅਤੇ ਮਸਤ ਮਿਜਾਜ ਤੋਂ ਸਾਰੇ ਵਾਕਿਫ ਹਨ ਚਾਹੇ ਖੇਡ ਦਾ ਮੈਦਾਨ, ਡ੍ਰੇਸਿੰਗ ਰੂਮ, ਜਾਂ ਫਿਰ ਟੀਮ ਇੰਡੀਆ ਦਾ ਸਫਰ ਸ਼ਿਖਰ ਧਵਨ ਆਪਣੇ ਲਈ ਕੋਈ ਨਾ ਕੋਈ ਖਬਰ ਬਣਾ ਹੀ ਲੈਂਦੇ ਹਨ। ਹੁਣ ਟੀਮ ਇੰਡੀਆ ਇੰਗਲੈਂਡ ਦੌਰੇ 'ਤੇ ਰਵਾਨਾ ਹੋਈ ਅਤੇ ਧਵਨ ਚੁੱਪਚਾਪ ਹੀ ਇੰਗਲੈਂਡ ਪਹੁੰਚ ਜਾਣ ਅਜਿਹਾ ਕਿਵੇ ਹੋ ਸਕਦਾ ਹੈ। ਜੀ ਹਾਂ ਇਸ ਬਾਰ ਵੀ ਸ਼ਿਖਰ ਨੇ ਕੁਝ ਖਾਸ ਕੀਤਾ ਹੈ, ਆਪਣੀ ਇਸ ਖਾਸ ਘਟਨਾ ਦੀ ਸ਼ਿਖਰ ਨੇ ਵੀਡੀਓ ਬਣਾਈ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।

hardik

ਇਸ ਬਾਰ ਸ਼ਿਖਰ ਧਵਨ ਨੇ ਅਸਲ 'ਚ ਕੁਝ ਖਾਸ ਕੀਤਾ ਹੈ, ਉਨ੍ਹਾਂ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਐੱਮ.ਐੱਸ.ਧੋਨੀ ਦੇ ਖਾਸ ਰਿਸ਼ਤੇ ਦੇ ਬਾਰੇ 'ਚ ਆਪਣੇ ਅੰਦਾਜ 'ਚ ਦੱਸਿਆ ਹੈ, ਦੱਸਿਆ ਹੀ ਨਹੀਂ ਬਲਕਿ ਆਪਣੀ ਸੁਰੀਲੀ ਆਵਾਜ 'ਚ ਪਿਰੋਤੇ ਹੋਏ ਬਿਆਨ ਕੀਤਾ, ਸ਼ਿਖਰ ਪਲੇਨ 'ਚ ਬੈਠੇ ਹਨ ਅਤੇ ਉਨ੍ਹਾਂ ਦੇ ਪਿੱਛੇ ਦੀ ਸੀਟ 'ਤੇ ਧੋਨੀ ਅਤੇ ਅੱਗੇ ਦੀ ਸੀਟ 'ਤੇ ਵਿਰਾਟ ਕੋਹਲੀ ਬੈਠੇ ਹਨ। ਧਵਨ ਨੇ ਇਕ ਗਾਣਾ ਗਾਉਂਦੇ ਹੋਏ ਦੋਨਾਂ ਨੂੰ ਨਵੇਂ ਨਾਮ ਦੇ ਦਿੱਤੇ।

https://www.instagram.com/p/BkW9FzkhNOK/

ਫਿਲਮ ਰਾਮ ਲਖਨ ਦਾ ਪ੍ਰਸਿੱਧ ਗਾਣਾ ' ਮੇਰੇ ਦੋ ਅਨਮੋਲ ਰਤਨ' ਗਾਣੇ ਹੋਏ ਧਵਨ ਨੇ ਧੋਨੀ ਨੂੰ ਰਾਮ ਅਤੇ ਵਿਰਾਟ ਨੂੰ ਲਖਨ ਦਾ ਰਾਮ ਦਿੱਤਾ ਹੈ, ਇਸ ਵੀਡੀਓ 'ਚ ਧਵਨ ਕੇਵਲ ਗਾਣਾ ਗਾ ਰਹੇ ਹਨ ਮੇਰੇ ਦੋ ਅਨਮੋਲ ਰਤਨ.. ਜਿਵੇਂ ਹੀ ਗਾਣੇ ਦੀ ਇਹ ਲਾਈਨ ਸ਼ੁਰੂ ਹੁੰਦੀ ਹੈ ' ਇਕ ਹੈ ਰਾਮ' ਸ਼ਿਖਰ ਦਾ ਕੈਮਰਾ ਜੋ ਹੁਣ ਤੱਕ ਸਿਰਫ ਸ਼ਿਖਰ ਨੂੰ ਹੀ ਦਿਖਾ ਰਿਹਾ ਸੀ, ਉਨ੍ਹਾਂ ਦੇ ਪਿੱਛੇ ਬੈਠੇ ਐੱਮ.ਐੱਸ.ਧੋਨੀ ਵੱਲੋਂ ਜਾਂਦਾ ਹੈ ਅਤੇ ਧੋਨੀ MS Dhoni ਮੁਸਕਰਾਉਂਦੇ ਹੋਏ ਕੈਮਰੇ ਵੱਲ ਦੇਖਦੇ ਹਨ ਅਤੇ ਇਸਦੇ ਬਾਅਜ ਜਦੋਂ ਗਾਣੇ ਦੀ ਇਹ ਲਾਈਨ ਸ਼ੁਰੂ ਹੁੰਦੀ ਹੈ, ਦੂਜਾ ਹੈ ਲਖਨ,ਉਦੋਂ ਕੈਮਰਾ ਉਨ੍ਹਾਂ ਦੇ ਅੱਗੇ ਦੀ ਸੀਟ 'ਤੇ ਖੜੇ ਵਿਰਾਟ ਕੋਹਲੀ ਨੂੰ ਦਿਖਾਉਂਦਾ ਹੈ, ਵਿਰਾਟ ਆਪਣੇ ਅੰਗੂਠੇ ਤੋਂ ਓਕੇ ਦਾ ਸਾਈਨ ਦਿਖਾਉਂਦੇ ਹਨ ਅਤੇ ਸ਼ਿਖਰ ਵਾਪਸ ਕੈਮਰਾ ਆਪਣੀ ਵੱਲ ਕਰਦੇ ਹੋਏ ਕਹਿੰਦੇ ਹਨ ਰਾਮ ਲਖਨ ਅਤੇ ਇਸਦੇ ਬਾਅਦ ਹੱਸਣ ਲੱਗਦੇ ਹਨ।

Cricket Team

Related Post