ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਦੀ ਇਸ ਆਦਤ 'ਤੇ ਹੋ ਗਈ ਸੀ ਫਿਦਾ, ਮੰਗਣੀ 'ਤੇ ਦਿੱਤੀ ਸੀ ਤਿੰਨ ਕਰੋੜ ਦੀ ਅੰਗੂਠੀ  

By  Rupinder Kaler June 8th 2019 11:05 AM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਭਾਵੇਂ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੀ ਫਿਗਰ, ਸਿਹਤ ਤੇ ਯੋਗਾ ਕਰਕੇ ਦੁਨੀਆਂ ਭਰ ਵਿੱਚ ਮਸ਼ਹੂਰ ਹੈ । 8 ਜੂਨ ਨੂੰ ਸ਼ਿਲਪਾ ਸ਼ੈੱਟੀ ਆਪਣਾ ਜਨਮ ਦਿਨ ਮਨਾਉਂਦੀ ਹੈ । ਸ਼ਿਲਪਾ ਦੀ ਜ਼ਿੰਦਗੀ ਵੀ ਕਾਫੀ ਫ਼ਿਲਮੀ ਰਹੀ ਹੈ । ਇੱਕ ਸਮਾਂ ਸੀ ਜਦੋਂ ਉਹਨਾਂ ਦਾ ਨਾਂ ਅਕਸ਼ੈ ਕੁਮਾਰ ਨਾਲ ਜੋੜਿਆ ਜਾਂਦਾ ਸੀ । ਖ਼ਬਰਾਂ ਇਹ ਵੀ ਸਨ ਕਿ ਉਹ ਅਕਸ਼ੈ ਕੁਮਾਰ ਨਾਲ ਵਿਆਹ ਕਰਵਾਏਗੀ ।

https://www.instagram.com/p/ByaFfcjh2tn/

ਪਰ ਸ਼ਿਲਪਾ ਸ਼ੈੱਟੀ ਨੇ 22 ਨਵੰਬਰ 2009 ਨੂੰ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ । ਰਾਜ ਕੁੰਦਰਾ ਪਹਿਲਾਂ ਵਿਆਹੇ ਹੋਏ ਸਨ ਇਸ ਲਈ ਕੁੰਦਰਾ ਦੀ ਪਹਿਲੀ ਪਤਨੀ ਕਵਿਤਾ ਨੇ ਇਸ ਵਿਆਹ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਸੀ । ਸ਼ਿਲਪਾ ਤੇ ਕਵਿਤਾ ਨੇ ਉਸ ਦਾ ਘਰ ਤੋੜਨ ਦਾ ਇਲਜ਼ਾਮ ਲਗਾਇਆ ਸੀ । ਸ਼ਿਲਪਾ ਦੀ ਰਾਜ ਕੁੰਦਰਾ ਨਾਲ ਮੁਲਾਕਾਤ ਬਿੱਗ ਬ੍ਰਦਰ ਸ਼ੋਅ ਜਿੱਤਣ ਤੋਂ ਬਾਅਦ ਲੰਡਨ ਵਿੱਚ ਹੋਈ ਸੀ ।

https://www.instagram.com/p/BxXa0jOhEha/

ਸ਼ਿਲਪਾ ਇੱਕ ਬਰੈਂਡ ਦੀ ਪ੍ਰਮੋਸ਼ਨ ਕਰ ਰਹੀ ਸੀ ਕੁੰਦਰਾ ਨੇ ਇਸ ਮਾਮਲੇ ਵਿੱਚ ਸ਼ਿਲਪਾ ਦੀ ਮਦਦ ਕੀਤੀ ਸੀ । ਸ਼ਿਲਪਾ ਰਾਜ ਕੁੰਦਰਾ ਦੀ ਹਰ ਇੱਕ ਦੀ ਮਦਦ ਕਰਨ ਵਾਲੀ ਅਦਾਤ 'ਤੇ ਫਿਦਾ ਹੋ ਗਈ ਸੀ ।  ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ । ਭਾਵੇਂ ਰਾਜ ਕੁੰਦਰਾ ਪਹਿਲਾਂ ਤੋਂ ਵਿਆਹੇ ਹੋਏ ਸਨ, ਇਸ ਦੇ ਬਾਵਜੂਦ ਸ਼ਿਲਪਾ ਉਹਨਾਂ ਨੂੰ ਡੇਟ ਕਰਨ ਲੱਗੀ ਸੀ ।

https://www.instagram.com/p/Bvqvrm-BQu9/

ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਮੰਗਣੀ ਕਰ ਲਈ, ਇਸ ਮੰਗਣੀ ਦੌਰਾਨ ਕੁੰਦਰਾ ਨੇ ਸ਼ਿਲਪਾ ਨੂੰ ਤਿੰਨ ਕਰੋੜ ਦੀ ਅੰਗੂਠੀ ਦਿੱਤੀ ਸੀ । ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਰਾਜ ਕੁੰਦਰਾ ਨੇ ਵਿਆਹ ਦੀ ਪਹਿਲੀ ਸਾਲਗਿਰਾ ਤੇ ਸ਼ਿਲਪਾ ਨੂੰ ਦੁਬਈ ਦੇ ਬੁਰਜ਼ ਖਲੀਫਾ ਦੇ ੧੯ਵੀਂ ਮੰਜਲ ਤੇ ਇੱਕ ਅਪਾਰਟਮੈਂਟ ਤੋਹਫੇ ਵਿੱਚ ਦਿੱਤਾ ਸੀ । ਜਿਸ ਦੀ ਕੀਮਤ ੫੧ ਕਰੋੜ ਰੁਪਏ ਹੈ ।

Related Post