ਸ਼ਿਲਪਾ ਸ਼ੈੱਟੀ ਨੇ 50 ਦਿਨਾਂ ’ਚ ਇਸ ਤਰ੍ਹਾਂ ਕਮਾਏ ਇੱਕ ਕਰੋੜ, ਵੀਡੀਓ ਸ਼ੇਅਰ ਕਰਕੇ ਦੱਸਿਆ ਰਾਜ਼

By  Rupinder Kaler February 15th 2020 01:49 PM

ਸ਼ਿਲਪਾ ਸ਼ੈੱਟੀ ਨਾ ਸਿਰਫ਼ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਹੀਰੋਇਨ ਹੈ ਬਲਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ । ਸ਼ਿਲਪਾ ਸ਼ੈੱਟੀ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਕੋਈ ਨਾ ਕੋਈ ਵੀਡੀਓ ਜਾਂ ਤਸਵੀਰ ਸ਼ੇਅਰ ਕਰਦੀ ਹੈ ਜਿਹੜੀ ਕਿ ਹਰ ਪਾਸੇ ਵਾਇਰਲ ਹੋ ਜਾਂਦੀ ਹੈ । ਇਸ ਸਭ ਦੇ ਚਲਦੇ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਇੱਕ ਰਾਜ਼ ਖੋਲਿਆ ਹੈ । ਸ਼ਿਲਪਾ ਸ਼ੈੱਟੀ ਨੇ ਪਿਛਲੇ 50 ਦਿਨਾਂ ਵਿੱਚ ਇੱਕ ਕਰੋੜ ਕਮਾਏ ਹਨ । ਇਸ ਸਭ ਨੂੰ ਲੈ ਕੇ ਉਹ ਕਾਫੀ ਖੁਸ਼ ਹੈ ।

https://www.instagram.com/p/B8D3RUDBZ-A/

ਸ਼ਿਲਪਾ ਸ਼ੈੱਟੀ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ‘ਕੋਈ 50 ਦਿਨਾਂ ਵਿੱਚ ਇੱਕ ਕਰੋੜ ਬਣਾ ਸਕਦਾ ਹੈ, ਮੈਂ ਬਣਾਇਆ ਹੈ ਤੇ ਇਹ ਮੈਂ ਇੱਕਲੀ ਨੇ ਨਹੀਂ ਕੀਤਾ । ਮੈਂ ਤੇ ਤੁਸੀਂ ਜੁੜ ਕੇ ਇੱਕ ਕਰੋੜ ਬਣ ਗਏ ਹਾਂ । ਇੱਕ ਕਰੋੜ ਦੀ ਟਿੱਕਟੋਕ ਫੈਮਿਲੀ ।

https://www.instagram.com/p/B8X-rzqBloA/

ਤੁਹਾਡੇ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਨੇ 50 ਦਿਨਾਂ ਵਿੱਚ ਟਿੱਕ ਟੌਕ ਤੇ ਇੱਕ ਕਰੋੜ ਫਾਲੋਵਰ ਬਣਾਏ ਹਨ । ਉਹ ਟਿੱਕ ਟੌਕ ਤੇ ਬਹੁਤ ਹੀ ਸ਼ਾਨਦਾਰ ਵੀਡੀਓ ਪਾਉਂਦੀ ਹੈ ਜਿਸ ਨੂੰ ਲੋਕ ਵੀ ਪਸੰਦ ਕਰਦੇ ਹਨ ।

https://www.instagram.com/p/B8iwZCOhBrA/

Related Post