ਸ਼ਿਲਪਾ ਸ਼ੈੱਟੀ ਨੇ ਧੀ ਦੇ ਨਾਲ ਪਹਿਲੀ ਦੀਵਾਲੀ ਨੂੰ ਬਣਾਇਆ ਖ਼ਾਸ

By  Shaminder November 16th 2020 11:06 AM

ਸ਼ਿਲਪਾ ਸ਼ੈੱਟੀ ਨੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਪੂਜਾ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਉਸਦੀ ਬੇਟੀ ਸਮੀਸ਼ਾ ਵੀ ਨਜ਼ਰ ਆ ਰਹੀ ਹੈ ।

shilpa shetty with family

ਪੂਰੇ ਪਰਿਵਾਰ ਨੇ ਇੱਕਠਿਆਂ ਹੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ । ਉਨ੍ਹਾਂ ਨੇ ਇਸ ਮੌਕੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ‘ਮੇਰਾ ਮੰਨਣਾ ਹੈ ਕਿ ਜੋ ਪਰਿਵਾਰ ਇੱਕਠੇ ਪ੍ਰਾਰਥਨਾ ਕਰਦਾ ਹੈ ਉਹ ਇੱਕਠੇ ਰਹਿੰਦੇ ਹਨ ਅਤੇ ਹਰ ਸਾਲ ਅਸੀਂ ਹਰ ਸਾਲ ਪ੍ਰਾਰਥਨਾ ਕਰਦੇ ਹਾਂ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਖਾਧਾ ਵੜਾ ਪਾਵ ਤਾਂ ਰਾਜ ਕੁੰਦਰਾ ਨੇ ਵੀਡੀਓ ਬਣਾ ਕੇ ਕੀਤਾ ਵਾਇਰਲ

shilpa with family

ਅਸੀਂ ਮਾਂ ਲਕਸ਼ਮੀ ਅਤੇ ਸਮੀਸ਼ਾ ਦੇ ਨਾਲ ਪ੍ਰਾਰਥਨਾ ਕੀਤੀ, ਜਿਸ ਦੀ ਇਹ ਪਹਿਲੀ ਦੀਵਾਲੀ ਸੀ ।ਮੈਂ ਆਪਣੇ ਪਰਿਵਾਰ ਲਈ ਹੀ ਨਹੀਂ, ਬਲਕਿ ਤੁਹਾਡੇ ਸਭ ਲਈ ਵੀ ਪ੍ਰਾਰਥਨਾ ਕਰ ਰਹੀ ਹਾਂ, ਦੇਵੀ ਲਕਸ਼ਮੀ ਸਭ ਨੂੰ ਆਸ਼ੀਰਵਾਦ ਦੇਵੇ ।

shilpa

ਦੱਸ ਦਈਏ ਕਿ ਸ਼ਿਲਪਾ ਦੀ ਧੀ ਸਮੀਸ਼ਾ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ । ਕੁਝ ਮਹੀਨੇ ਪਹਿਲਾਂ ਹੀ ਜਨਮੀ ਸਮੀਸ਼ਾ ਦੇ ਨਾਲ ਸ਼ਿਲਪਾ ਸ਼ੈਟੀ ਦੀਆਂ ਇਹ ਪਹਿਲੀ ਦੀਵਾਲੀ ਸੀ, ਜਿਸ ਨੂੰ ਸ਼ਿਲਪਾ ਨੇ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ।

 

View this post on Instagram

 

A post shared by Shilpa Shetty Kundra (@theshilpashetty)

Related Post