ਦੂਜੀ ਵਾਰ ਮਾਂ ਬਣਨ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਆਪਣੀ ਬੇਟੀ ਨੂੰ ਲੈ ਕੇ ਕਹੀ ਵੱਡੀ ਗੱਲ …!

By  Rupinder Kaler July 17th 2020 06:22 PM

ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਕਹਿਣਾ ਹੈ ਕਿ 45ਦੀ ਉਮਰ ਵਿੱਚ ਮਾਂ ਬਣਨਾ ਅਤੇ ਇਸ ਦੇ ਨਾਲ ਹੀ ਨਵ ਜਨਮੀ ਬੱਚੀ ਦੀ ਜ਼ਿੰਮੇਵਾਰੀ ਲੈਣ ਲਈ ਜਜ਼ਬੇ ਦੀ ਜ਼ਰੂਰਤ ਹੈ । ਉਸ ਨੇ ਕਿਹਾ ਕਿ ਇਸ ਉਮਰ ਵਿੱਚ ਮਾਂ ਬਣਨਾ ਸੁਫ਼ਨੇ ਵਾਂਗ ਹੈ । ਸ਼ਿਲਪਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 45 ਦੀ ਉਮਰ ਵਿੱਚ ਬੱਚੇ ਨੂੰ ਸੰਭਾਲਣ ਲਈ ਗਟਸ ਦੀ ਜ਼ਰੂਰਤ ਹੁੰਦੀ ਹੈ । ਮਾਂ ਬਣਨ ਤੋਂ ਬਾਅਦ ਕੁਝ ਦਿਨ ਤਾਂ ਤੁਸੀਂ ਦੁੱਧ ਹੀ ਪਿਲਾਉਂਦੇ ਰਹਿੰਦੇ ਹੋ ਤੇ ਥਕੇ ਹੋਏ ਮਹਿਸੂਸ ਕਰਦੇ ਹੋ ।

https://www.instagram.com/p/CBLJDdkBtif/?utm_source=ig_embed

ਤੁਸੀਂ ਇੱਕ ਗਾਂ ਵਾਂਗ ਮਹਿਸੂਸ ਕਰਦੇ ਹੋ । ਇਸ ਦੌਰਾਨ ਮੈਂ ਡਿਪਰੈਸ਼ਨ ਵਿੱਚ ਵੀ ਰਹੀ , ਪਰ ਦੋ ਹਫਤਿਆਂ ਵਿੱਚ ਮੈਂ ਇਸ ਤੇ ਕਾਬੂ ਪਾ ਲਿਆ’ । ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਉਸ ਦੀ ਬੇਟੀ ਪ੍ਰੀਮੈਚਓਰ ਬੇਬੀ ਹੈ, ਉਸ ਨੂੰ ਘਰ ਲਿਆਉਣ ਲਈ ਗੁਪ ਚੁੱਪ ਤਰੀਕੇ ਨਾਲ ਜਾਣਾ ਪਿਆ ।

https://www.instagram.com/p/CAclC45htn9/?utm_source=ig_embed

ਇਸ ਤੋਂ ਬਾਅਦ ਦੇਸ਼ ਭਰ ਵਿੱਚ ਲਾਕਡਾਊਨ ਲੱਗ ਗਿਆ । ਇਸ ਨਾਲ ਕੁਝ ਰਾਹਤ ਮਿਲੀ । ਘਰ ਵਿੱਚ ਰਹਿਣ ਕਰਕੇ ਬੇਟੀ ਨਾਲ ਸਮਾਂ ਬਿਤਾਉੇਣ ਦਾ ਮੌਕਾ ਮਿਲਿਆ । ਜਿਕਰਯੋਗ ਹੈ ਕਿ 15 ਫਰਵਰੀ ਨੂੰ ਸ਼ਿਲਪਾ ਆਪਣੇ ਬੇਟੀ ਸਮਿਸ਼ਾ ਨੂੰ ਘਰ ਲੈ ਕੇ ਆਈ ਸੀ । ਉਸ ਦਾ ਨਾਂਅ ਸਮਿਸ਼ਾ ਰੱਖਿਆ ਗਿਆ ਸੀ ।

https://www.instagram.com/p/B__qYPhBMgK/?utm_source=ig_embed

Related Post