ਇੱਕ ਇਸ਼ਤਿਹਾਰ ਲਈ 10 ਕਰੋੜ ਦੀ ਆਫ਼ਰ ਹੋਈ ਸੀ ਸ਼ਿਲਪਾ ਸ਼ੈੱਟੀ ਨੂੰ, ਇਸ ਵਜ੍ਹਾ ਕਰਕੇ ਕਰ ਦਿੱਤਾ ਮਨ੍ਹਾ 

By  Rupinder Kaler August 17th 2019 01:57 PM

ਫਿਟਨੈੱਸ ਆਈਕਨ ਸ਼ਿਲਪਾ ਸ਼ੈੱਟੀ ਆਪਣੀ ਸਿਹਤ ਨੂੰ ਲੈ ਕੈ ਕੇ ਕਾਫੀ ਸਤਰਕ ਰਹਿੰਦੀ ਹੈ । ਉਹ ਆਪਣੀ ਡਾਈਟ ਦਾ ਪੂਰਾ ਖਿਆਲ ਰੱਖਦੀ ਹੈ, ਇਸ ਦੇ ਨਾਲ ਹੀ ਉਹ ਰੈਗੂਲਰ ਵਰਕਆਊਟ ਕਰਦੀ ਹੈ । ਇਸ ਸਭ ਦੇ ਚਲਦੇ ਉਹਨਾਂ ਨੂੰ ਇੱਕ ਇਸ਼ਤਿਹਾਰ ਦਾ ਆਫਰ ਆਇਆ ਸੀ । ਜਿਸ ਲਈ ਉਹਨਾਂ ਨੂੰ 1੦ ਕਰੋੜ ਰੁਪਏ ਦਿੱਤੇ ਜਾਣੇ ਸਨ । ਖ਼ਬਰਾਂ ਦੀ ਮੰਨੀਏ ਤਾਂ ਇਹ ਇਸ਼ਤਿਹਾਰ ਇੱਕ ਆਯੁਰਵੈਦਿਕ ਕੰਪਨੀ ਦਾ ਸੀ ਜਿਹੜੀ ਕਿ ਪਤਲੇ ਹੋਣ ਦੀ ਦਵਾਈ ਬਣਾਉਂਦੀ ਹੈ ।

https://www.instagram.com/p/B1Mgx_8hfcw/

ਇਸ ਦਵਾਈ ਦੀ ਹੀ ਸ਼ਿਲਪਾ ਸ਼ੈੱਟੀ ਨੇ ਐਡ ਕਰਨੀ ਸੀ । ਪਰ ਸ਼ਿਲਪਾ ਨੇ ਇਹ ਐਡ ਕਰਨ ਤੋਂ ਮਨਾ ਕਰ ਦਿੱਤਾ । ਇਸ ਬਾਰੇ ਖੁਲਾਸਾ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ 'ਉਹ ਇਸ ਤਰ੍ਹਾਂ ਦੀਆਂ ਚੀਜਾਂ ਨਹੀਂ ਵੇਚ ਸਕਦੀ ਜਿਸ ਤੇ ਉਸ ਨੂੰ ਵਿਸ਼ਵਾਸ਼ ਨਾ ਹੋਵੇ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਬਹੁਤ ਸਾਰੇ ਲੁਭਾਵਨੇ ਵਾਅਦੇ ਕਰਦੀਆਂ ਹਨ ਪਰ ਸਚਾਈ ਕੁਝ ਹੋਰ ਹੁੰਦੀ ਹੈ ।

https://www.instagram.com/p/B1BWrJ7BZ8X/

ਉਹਨਾਂ ਨੇ ਕਿਹਾ ਕਿ ਤੁਸੀਂ ਕਸਰਤ ਕਰਕੇ ਵੀ ਚੰਗੀ ਫਿਟਨੈੱਸ ਪਾ ਸਕਦੇ ਹੋ' ਸ਼ਿਲਪਾ ਸ਼ੈੱਟੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਆਖਰੀ ਵਾਰ ਸੰਨੀ ਤੇ ਬੌਬੀ ਦਿਓਲ ਦੀ ਫ਼ਿਲਮ ਵਿੱਚ ਨਜ਼ਰ ਆਈ ਸੀ । ਖ਼ਬਰਾਂ ਇਹ ਵੀ ਹਨ ਕਿ ਉਹ ਛੇਤੀ ਹੀ ਬਾਲੀਵੁੱਡ ਵਿੱਚ ਦੁਬਾਰਾ ਅਂੈਟਰੀ ਕਰਨ ਜਾ ਰਹੀ ਹੈ । ਇਸ ਫ਼ਿਲਮ ਵਿੱਚ ਦਿਲਜੀਤ ਉਹਨਾਂ ਦੇ ਨਾਲ ਨਜ਼ਰ ਆਉਣਗੇ

https://www.instagram.com/p/B0_TnweBC8_/

Related Post