ਸ਼ਿਲਪਾ ਸ਼ੈੱਟੀ ਗੋਆ ‘ਚ ਨਵਾਂ ਸਾਲ ਮਨਾਉਣ ਤੋਂ ਬਾਅਦ ਪਰਤੀ, ਬੇਟੀ ਸਮੀਸ਼ਾ ਦੇ ਨਾਲ ਵੀਡੀਓ ਹੋ ਰਿਹਾ ਵਾਇਰਲ

By  Shaminder January 5th 2021 02:09 PM

ਸ਼ਿਲਪਾ ਸ਼ੈੱਟੀ ਦਾ ਆਪਣੀ ਬੇਟੀ ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ਸ਼ਿਲਪਾ ਸ਼ੈੱਟੀ ਦੇ ਗੋਆ ਤੋਂ ਵਾਪਸ ਮੁੰਬਈ ਆਉਣ ਦਾ ਹੈ । ਜਿੱਥੇ ਪੂਰਾ ਪਰਿਵਾਰ ਕ੍ਰਿਸਮਸ ਅਤੇ ਨਵਾਂ ਸਾਲ ਮਨਾਉਣ ਤੋਂ ਬਾਅਦ ਮੁੰਬਈ ਪਰਤਿਆ ਹੈ ।

shilpa

ਇਸ ਵੀਡੀਓ ‘ਚ ਸ਼ਿਲਪਾ ਦੇ ਪਤੀ ਰਾਜ ਕੁੰਦਰਾ, ਬੇਟਾ ਵਿਆਨ ਤੇ ਧੀ ਸਮੀਸ਼ਾ ਵੀ ਵਿਖਾਈ ਦਿੱਤੇ ।ਸਾਰੇ ਪਰਿਵਾਰ ਨੇ ਫੋਟੋਗ੍ਰਾਫਰਸ ਨੂੰ ਪੋਜ਼ ਵੀ ਦਿੱਤੇ ਅਤੇ ਨਵੇਂ ਸਾਲ ਦੀ ਸਭ ਨੂੰ ਵਧਾਈ ਵੀ ਦਿੱਤੀ ।

ਹੋਰ ਪੜ੍ਹੋ : ਗੋਆ ‘ਚ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਵਾਇਰਲ

shilpa

ਕੁਝ ਦਿਨ ਪਹਿਲਾਂ ਸ਼ਿਲਪਾ ਸ਼ੈੱਟੀ ਨਵਾਂ ਸਾਲ ਮਨਾਉਣ ਲਈ ਪ੍ਰਾਈਵੇਟ ਜੈੱਟ ‘ਚ ਪਰਿਵਾਰ ਦੇ ਨਾਲ ਗੋਆ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਟਰਿਪ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਸਨ ।

shilpa

ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਬਾਲੀਵੁੱਡ ‘ਚ ਮੁੜ ਤੋਂ ਆਪਣੀ ਇੱਕ ਫ਼ਿਲਮ ਦੇ ਨਾਲ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by Viral Bhayani (@viralbhayani)

 

Related Post