ਸ਼ਿਲਪਾ ਸ਼ੈੱਟੀ ਨੇ ਦੱਸੇ ਖੇਡਾਂ ਦੇ ਫਾਇਦੇ, ਖੁਦ ਵੀ ਤੀਰ ਅੰਦਾਜ਼ੀ ‘ਤੇ ਹੱਥ ਅਜ਼ਮਾਉਂਦੀ ਆਈ ਅਦਾਕਾਰਾ, ਵੀਡੀਓ ਕੀਤਾ ਸਾਂਝਾ

By  Shaminder August 29th 2020 01:56 PM

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲੰਮੀ ਚੌੜੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਬੱਚੇ ਦਾ ਮਨ ਅਤੇ ਸਰੀਰ ਗਿੱਲੀ ਮਿੱਟੀ ਵਰਗੇ ਹੁੰਦੇ ਹਨ । ਮੇਰਾ ਮੰਨਣਾ ਹੈ ਕਿ ਬੱਚਿਆਂ ‘ਚ ਲਾਜ਼ਮੀ ਤੌਰ ‘ਤੇ ਖੇਡ ਦੀ ਭਾਵਨਾ ਪੈਦਾ ਕਰੀਏ, ਜਿੰਨਾ ਸੰਭਵ ਹੋ ਸਕੇ ਖੇਡ ਗਤੀਵਿਧੀਆਂ ਨਾਲ ਜਾਣੂ ਕਰਾ ਸਕੀਏ, ਸਿਹਤਮੰਦ ਮੁਕਾਬਲੇ ਦੀ ਭਾਵਨਾ, ਸਰੀਰਕ ਗਤੀਵਿਧੀ ‘ਤੇ ਭੁੱਖ ਵਧਾਉਣ ਦਾ ਵਧੀਆ ਸਾਧਨ ਹੈ’ ।

https://www.instagram.com/p/CEdjYIxBFxz/

ਉਨ੍ਹਾਂ ਨੇ ਇਸ ਪੋਸਟ ‘ਚ ਅੱਗੇ ਲਿਖਿਆ ਕਿ ਸਿੱਖਣਾ ਕਦੇ ਵੀ ਪੁਰਾਣਾ ਨਹੀਂ ਹੁੰਦਾ ‘ਸਾਨੂੰ ਸਿਰਫ਼ ਬੱਚਿਆਂ ਨੂੰ ਹੀ ਨਹੀਂ ਬਲਕਿ ਖੁਦ ਵੀ ਖੇਡਾਂ ਤੇ ਧਿਆਨ ਦੇਣਾ ਚਾਹੀਦਾ ਹੈ’।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਖੁਦ ਵੀ ਤੀਰ ਅੰਦਾਜ਼ੀ ਕਰਦੇ ਹੋਏ ਵਿਖਾਈ ਦੇ ਰਹੇ ਹਨ ।

https://www.instagram.com/p/CD-o2E5hZLY/

ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਫਿੱਟਨੈਸ ਵੱਲ ਖ਼ਾਸ ਧਿਆਨ ਦਿੰਦੇ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।

Related Post