ਧੀ ਦੀ ਵੀਡੀਓ ਸ਼ੇਅਰ ਕਰਕੇ ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿਉਂ ਹੈ 15 ਨੰਬਰ ਉਹਨਾਂ ਲਈ ਸਭ ਤੋਂ ਲੱਕੀ

By  Rupinder Kaler April 15th 2020 02:11 PM

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਲਾਕਡਾਊਨ ਕਰਕੇ ਏਨੀਂ ਦਿਨੀਂ ਘਰ ਵਿੱਚ ਹੀ ਸਮਾਂ ਗੁਜਾਰ ਰਹੀ ਹੈ । ਸ਼ਿਲਪਾ ਪੂਰਾ ਦਿਨ ਆਪਣੀ ਧੀ ਤੇ ਪਰਿਵਾਰ ਨਾਲ ਗੁਜ਼ਾਰਦੀ ਹੈ । ਬੀਤੇ ਦਿਨ ਉਹਨਾਂ ਨੇ ਆਪਣੀ ਧੀ ਦੀ ਤਸਵੀਰ ਸਾਂਝੀ ਕਰਕੇ ਦੱਸਿਆ ਸੀ ਕਿ ਉਹ 40 ਦਿਨਾਂ ਦੀ ਹੋ ਗਈ ਹੈ । ਇਸ ਸਭ ਦੇ ਚਲਦੇ ਸ਼ਿਲਪਾ ਨੇ ਆਪਣੀ ਲਾਡਲੀ ਦਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ਤੇ ਖੁਲਾਸਾ ਕੀਤਾ ਹੈ ਕਿ ਉਹ ਅੱਜ 2 ਮਹੀਨੇ ਦੀ ਹੋ ਗਈ ਹੈ ।

https://www.instagram.com/p/B-O1yEVBHT0/

ਇਸ ਵੀਡੀਓ ਵਿੱਚ ਸ਼ਿਲਪਾ ਸ਼ੈੱਟੀ ਦੇ ਨਾਲ ਉਸ ਦੀ ਧੀ ਸਮਿਸ਼ਾ ਵੀ ਨਜ਼ਰ ਆ ਰਹੀ ਹੈ ਹਾਲਾਂ ਕਿ ਉਹਨਾਂ ਨੇ ਇਸ ਵੀਡੀਓ ਵਿੱਚ ਸਮਿਸ਼ਾ ਦਾ ਚਿਹਰਾ ਨਹੀਂ ਦਿਖਾਇਆ । ਵੀਡੀਓ ਵਿੱਚ ਸ਼ਿਲਪਾ ਸ਼ੈੱਟੀ ਦੱਸ ਰਹੀ ਹੈ ਕਿ 15 ਨੰਬਰ ਉਸ ਲਈ ਕਿਉਂ ਲੱਕੀ ਸਾਬਤ ਹੋ ਰਿਹਾ ਹੈ । 15 ਫਰਵਰੀ ਨੂੰ ਉਹਨਾਂ ਦੀ ਬੇਟੀ ਪੈਦਾ ਹੋਈ । 15 ਅਪ੍ਰੈਲ ਨੂੰ ਉਹਨਾਂ ਦੀ ਬੇਟੀ ਦੋ ਮਹੀਨੇ ਦੀ ਹੋ ਗਈ, ਇਸ ਦੇ ਨਾਲ ਹੀ ਉਹਨਾਂ ਦੇ ਟਿੱਕਟਾਕ ਤੇ ਵੀ 15 ਮਿਲੀਅਨ ਫਾਲੋਵਰ ਹੋ ਗਏ ।

https://www.instagram.com/p/B-tVWJxB7FX/

ਸ਼ਿਲਪਾ ਦੀ ਇਸ ਗੱਲ ਨੂੰ ਸੁਣ ਕੇ ਕਿਹਾ ਜਾ ਸਕਦਾ ਹੈ ਕਿ ਸ਼ਿਲਪਾ ਲਈ 15 ਨੰਬਰ ਵਾਕਏ ਹੀ ਲੱਕੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਦੂਸਰੀ ਵਾਰ ਸਰਗੋਸੀ ਦੇ ਜਰੀਏ ਮਾਂ ਬਣੀ ਹੈ । ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਪਹਿਲਾਂ ਇੱਕ ਬੇਟੇ ਦੀ ਮਾਂ ਹੈ ।

https://www.instagram.com/p/B-_dSYmBxcL/

Related Post