ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਵੱਲੋਂ ਪੰਜਾਬੀ ‘ਚ ਬਣਾਇਆ ਗਿਆ ਇਹ ਵੀਡੀਓ ਕਰਵਾ ਰਿਹਾ ਅੱਤ

By  Shaminder May 16th 2020 02:03 PM

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਲਾਕ ਡਾਊਨ ਦੇ ਦੌਰਾਨ ਆਪਣਾ ਸਮਾਂ ਘਰ ‘ਚ ਗੁਜ਼ਾਰ ਰਹੇ ਹਨ । ਇਸ ਦੌਰਾਨ ਦੋਵੇਂ ਪਤੀ ਪਤਨੀ ਆਪਣੇ ਟਿਕਟੌਕ ਵੀਡੀਓਜ਼ ਦੇ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ । ਇਸ ਵਾਰ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਇੱਕ ਵੀਡੀਓ ਮੁੜ ਤੋਂ ਪੰਜਾਬੀ ‘ਚ ਬਣਾਇਆ ਹੈ ।

https://www.instagram.com/p/CANTxY4gcRq/

ਜਿਸ ‘ਚ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਨੂੰ ਪੁੱਛਦੀ ਹੈ ਕਿ ਸ਼ਾਦੀ ਸ਼ੁਦਾ ਔਰਤ ਦੀ ਪਛਾਣ ਤਾਂ ਉਸ ਦੇ ਮੰਗਲ ਸੂਤਰ ਤੋਂ ਲੱਗ ਜਾਂਦੀ ਹੈ, ਪਰ ਕਿਸੇ ਬੰਦੇ ਦੀ ਕਿਵੇਂ ਪਛਾਣ ਹੁੰਦੀ ਹੈ ਕਿ ਉਹ ਵਿਆਹਿਆ ਹੋਇਆ ਹੈ ਜਾਂ ਨਹੀਂ । ਜਿਸ ‘ਤੇ ਰਾਜ ਕੁੰਦਰਾ ਜਵਾਬ ਦਿੰਦੇ ਹਨ ਕਿ ਉਹ ਜੇ ਬੰਦੇ ਦਾ ਮੂੰਹ ਲਟਕਿਆ ਹੋਵੇ ਤਾਂ ਸਮਝੋ ਉਹ ਸ਼ਾਦੀਸ਼ੁਦਾ ਹੈ ।

https://www.instagram.com/p/CAIdHfzhqJJ/

ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਇਹ ਜੋੜੀ ਲਾਕ ਡਾਊਨ ਦੌਰਾਨ ਖੂਬ ਇਸ ਤਰ੍ਹਾਂ ਦੇ ਵੀਡੀਓ ਬਣਾ ਰਹੀ ਹੈ । ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਇੱਕ ਬੱਚੀ ਦੀ ਮਾਂ ਬਣੇ ਹਨ । ਉਹ ਸੈਰੋਗੇਸੀ  ਤਕਨੀਕ ਦੇ ਨਾਲ ਇੱਕ ਬੱਚੀ ਦੀ ਮਾਂ ਬਣੇ ਹਨ ।ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

Related Post