ਸ਼ਿਲਪਾ ਸ਼ੈੱਟੀ ਇੱਕ ਵਾਰ ਫਿਰ ਕਰ ਰਹੀ ਹੈ ਵੱਡੇ ਪਰਦੇ ਤੇ ਵਾਪਸੀ, ਦਿਲਜੀਤ ਦੀ ਫ਼ਿਲਮ 'ਚ ਆਵੇਗੀ ਨਜ਼ਰ 

By  Rupinder Kaler July 20th 2019 12:55 PM -- Updated: July 20th 2019 12:57 PM

ਸ਼ਿਲਪਾ ਸ਼ੈੱਟੀ ਲੰਮੇਂ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਸਿਲਵਰ ਸਕਰੀਨ ਤੇ ਨਜ਼ਰ ਆਉਣ ਵਾਲੀ ਹੈ । ਸ਼ਿਲਪਾ ਸੈੱਟੀ ਗਾਇਕ ਦਿਲਜੀਤ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਿਲਪਾ ਸ਼ੈੱਟੀ ਇਸ ਫ਼ਿਲਮ ਵਿੱਚ ਲੇਖਕ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ । ਇਸ ਫ਼ਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰ ਰਹੇ ਹਨ ।

https://www.instagram.com/p/Bz5id36B7xi/

ਇਸ ਫ਼ਿਲਮ ਦੇ ਜ਼ਰੀਏ ਅਜੀਜ਼ ਮਿਰਜ਼ਾ ਦੇ ਬੇਟੇ ਹਾਰੂਨ ਮਿਰਜ਼ਾ ਡਾਇਰੈਕਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੇ ਹਨ । ਹਾਰੂਨ ਨੇ ਸ਼ਾਹਰੁਖ ਖਾਨ ਦੀ ਫ਼ਿਲਮ ਰਾਜੂ ਬਣ ਗਿਆ ਜੈਂਟਲਮੈਨ, ਯੈੱਸ ਬਾਸ ਤੇ ਹੋਰ ਕਈ ਫ਼ਿਲਮਾਂ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਹੈ ।

https://www.instagram.com/p/BzTUXjchRZX/

ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਲੰਦਨ ਵਿੱਚ ਛੁੱਟੀਆਂ ਮਨਾ ਰਹੀ ਹੈ ਤੇ ਵਾਪਿਸ ਆਉਂਦੇ ਹੀ ਅਗਸਤ ਵਿੱਚ ਇਸ ਫ਼ਿਲਮ ਦੀ ਸ਼ੂਟਿਗ ਸ਼ੁਰੂ ਹੋ ਜਾਵੇਗੀ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇੱਕ ਜੋੜੀ ਦੇ ਆਲੇ ਦੁਆਲੇ ਘੁੰਮੇਗੀ । ਇਸ ਫ਼ਿਲਮ ਦੀ ਕਹਾਣੀ ਨੀਰਜ ਵੋਹਰਾ ਨੇ ਲਿਖੀ ਹੈ ।

https://www.instagram.com/p/BzlCFQoBcB7/

Related Post