ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਸ਼ਾਈਨੀ ਅਹੂਜਾ ਨੇ, ਪਰ ਇਸ ਘਟਨਾ ਨੇ ਬਣਾ ਦਿੱਤਾ ਅਸਲ ਜ਼ਿੰਦਗੀ ਦਾ ਖਲਨਾਇਕ

By  Rupinder Kaler May 15th 2020 01:39 PM

ਮਾਡਲਿੰਗ ਦੀ ਦੁਨੀਆ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਈਨੀ ਅਹੂਜਾ ਸ਼ੁਰੂ ਵਿੱਚ ਇੰਜੀਨੀਅਰ ਬਣਨਾ ਚਾਹੁੰਦੇ ਸਨ । ਹੌਲੀ ਹੌਲੀ ਉਹਨਾਂ ਨੇ ਮਾਡਲਿੰਗ ਵੱਲ ਰੁਖ ਕੀਤਾ ਤੇ ਫਿਰ ਵਿਗਿਆਪਨਾਂ ਦੀ ਮਦਦ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ । ਸ਼ਾਈਨੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਫ਼ਿਲਮ ‘ਹਜ਼ਾਰੋਂ ਖਵਾਇਸ਼ੇਂ ਐਸੀ’ ਤੋਂ ਕੀਤੀ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ਼ ਹੋਈ ਸੀ । ਇਸ ਤੋਂ  ਬਾਅਦ ਉਹ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਨਜ਼ਰ ਆਏ ।

https://www.instagram.com/p/BqdfFG9A7Fk/

ਇਹਨਾਂ ਫ਼ਿਲਮਾਂ ਕਰਕੇ ਉਹਨਾਂ ਨੂੰ ਪਹਿਚਾਣ ਮਿਲਣ ਲੱਗ ਗਈ ਸੀ ਤੇ ਉਹ ਦੇਖਦੇ ਹi ਦੇਖਦੇ ਬਾਲੀਵੁੱਡ ਦਾ ਚਰਚਿਤ ਚੇਹਰਾ ਬਣ ਗਏ ਸਨ । ਪਰ ਇਸੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ । ਉਹਨਾਂ ਦੀ ਨੌਕਰਰਾਣੀ ਨੇ ਸ਼ਾਈਨੀ ਤੇ ਬਲਾਤਕਾਰ ਦਾ ਦੋਸ਼ ਲਗਾਇਆ ਜਿਸ ਕਰਕੇ ਬਾਲੀਵੁੱਡ ਦਾ ਇਹ ਬਾਵਰਾ ਅਸਲ ਜ਼ਿੰਦਗੀ ਦਾ ਖਲਨਾਇਕ ਬਣ ਗਿਆ ।

https://www.instagram.com/p/Bqde36ugLKr/

ਇਸ ਘਟਨਾ ਨੂੰ ਲੈ ਕੇ ਹਰ ਪਾਸੇ ਸ਼ਾਈਨੀ ਦੀ ਨਿੰਦਾ ਹੋਣ ਲੱਗੀ । ਇਸ ਘਟਨਾ ਤੋਂ ਬਾਅਦ ਕੋਈ ਵੀ ਉਸ ਨੂੰ ਕੰਮ ਨਹੀਂ ਦੇਣਾ ਚਾਹੁੰਦਾ ਸੀ । 2007 ਵਿੱਚ ਉਹ ਤਿੰਨ ਫ਼ਿਲਮਾਂ ਵਿੱਚ ਨਜ਼ਰ ਆਏ ਸਨ ਪਰ ਬਾਲੀਵੁੱਡ ਵਿੱਚ ਉਹਨਾਂ ਦੀ ਚਮਕ ਤੇਜ਼ੀ ਨਾਲ ਖ਼ਤਮ ਹੋ ਗਈ ।

https://www.instagram.com/p/BAxjwz1voDg/

ਸਾਲ 2008 ਵਿੱਚ ਉਹ ਫ਼ਿਲਮ ਹਾਈਜੈਕ ਵਿੱਚ ਨਜ਼ਰ ਆਏ । ਇਸ ਤੋਂ ਬਾਅਦ ਸ਼ਾਈਨੀ ਵੱਡੇ ਪਰਦੇ ਤੋਂ ਦੋ ਸਾਲ ਗਾਇਬ ਰਹੇ ਅਤੇ 2015 ਵਿੱਚ ਉਹਨਾਂ ਨੇ ਫ਼ਿਲਮ ਵੈੱਲਕਮ ਬੈਕ ਕੀਤੀ, ਇਸ ਤੋਂ ਬਾਅਦ ਉਹ ਵੱਡੇ ਪਰਦੇ ਤੋਂ ਗਾਇਬ ਹਨ ।

https://www.instagram.com/p/9-mV7rPoFt/

Related Post