ਅਮਰਿੰਦਰ ਗਿੱਲ ਤੇ ਪ੍ਰਭ ਗਿੱਲ ਤੋਂ ਸ਼ਿੱਪਰਾ ਗੋਇਲ ਕੈਨੇਡਾ 'ਚ ਸੁਣ ਰਹੇ ਨੇ ਗਾਣੇ, ਵੀਡੀਓ ਹੋਇਆ ਵਾਇਰਲ

By  Aaseen Khan May 14th 2019 01:51 PM

ਅਮਰਿੰਦਰ ਗਿੱਲ ਤੇ ਪ੍ਰਭ ਗਿੱਲ ਤੋਂ ਸ਼ਿੱਪਰਾ ਗੋਇਲ ਕੈਨੇਡਾ 'ਚ ਸੁਣ ਰਹੇ ਨੇ ਗਾਣੇ, ਵੀਡੀਓ ਹੋਇਆ ਵਾਇਰਲ : ਪੰਜਾਬੀ ਸੰਗੀਤ ਜਗਤ ਦੀ ਸੁਰੀਲੀ ਅਵਾਜ਼ ਸ਼ਿੱਪਰਾ ਗੋਇਲ ਜਿੰਨ੍ਹਾਂ ਦੇ ਗਾਣਿਆਂ ਨੇ ਪੰਜਾਬੀਆਂ ਦੇ ਦਿਲਾਂ 'ਚ ਵੱਖਰੀ ਜਗ੍ਹਾ ਬਣਾਈ ਹੈ। ਅੱਜ ਕੱਲ ਸ਼ਿੱਪਰਾ ਗੋਇਲ ਕੈਨੇਡਾ ਦੀ ਧਰਤੀ 'ਤੇ ਆਪਣੀ ਅਵਾਜ਼ ਦਾ ਜਾਦੂ ਬਿਖੇਰਨ ਲਈ ਗਏ ਹੋਏ ਹਨ ਅਤੇ ਇਸ ਦੌਰਾਨ ਹੀ ਉਹਨਾਂ ਦਾ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਸ਼ਿੱਪਰਾ ਨੇ ਪਿਛਲੇ ਦਿਨੀਂ ਗਾਇਕ ਪ੍ਰਭ ਗਿੱਲ ਨਾਲ ਮੁਲਾਕਾਤ ਦਾ ਵੀਡੀਓ ਸਰੋਤਿਆਂ ਨਾਲ ਸਾਂਝਾ ਕੀਤਾ ਸੀ ਜਿਸ 'ਚ ਉਹ ਪ੍ਰਭ ਗਿੱਲ ਤੋਂ ਉਹਨਾਂ ਦੇ ਗੀਤ ਸੁਣਦੇ ਨਜ਼ਰ ਆਏ।

 

View this post on Instagram

 

Thank you #AmrinderGill for singing my favourite song live for me ? Can’t wait to share the Big Screen with you on #7thJune

A post shared by Shipra Goyal (@theshipragoyal) on May 13, 2019 at 11:14pm PDT

ਇਸ ਤੋਂ ਬਾਅਦ ਹੁਣ ਸ਼ਿੱਪਰਾ ਗੋਇਲ ਹੋਰਾਂ ਨੇ ਪੰਜਾਬੀ ਇੰਡਸਟਰੀ ਦੇ ਦਮਦਾਰ ਕਲਾਕਾਰ ਅਮਰਿੰਦਰ ਗਿੱਲ ਨਾਲ ਵੀ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਵੀ ਉਹ ਉਹਨਾਂ ਤੋਂ ਆਪਣਾ ਪਸੰਦੀਦਾ ਗੀਤ ਸੁਣ ਰਹੇ ਹਨ। ਦੱਸ ਦਈਏ ਸ਼ਿੱਪਰਾ ਗੋਇਲ ਅਮਰਿੰਦਰ ਗਿੱਲ ਅਤੇ ਪ੍ਰਭ ਗਿੱਲ ਨਾਲ ਇਸ ਤੋਂ ਪਹਿਲਾਂ ਗੀਤ ਗਾ ਚੁੱਕੇ ਹਨ। ਅਮਰਿੰਦਰ ਗਿੱਲ ਨਾਲ ਸ਼ਿੱਪਰਾ ਗੋਇਲ ਨੇ ਫ਼ਿਲਮ ਗੋਰਿਆਂ ਨੂੰ ਦਫ਼ਾ ਕਰੋ ਦਾ ਟਾਈਟਲ ਟਰੈਕ ਗਾਇਆ ਸੀ, ਅਤੇ ਪ੍ਰਭ ਗਿੱਲ ਨਾਲ ਫ਼ਿਲਮ ਦਾਣਾ ਪਾਣੀ ਦਾ ਗੀਤ ਰੱਬ ਖੈਰ ਕਰੇ ਗਾਇਆ ਸੀ।

ਹੋਰ ਵੇਖੋ : ਜਦੋਂ ਸਿੱਪੀ ਗਿੱਲ ਨੇ ਗੁੱਗੂ ਗਿੱਲ ਸਾਹਮਣੇ ਬੋਲਿਆ ਉਹਨਾਂ ਦਾ ਹੀ ਡਾਇਲੌਗ, ਦੇਖੋ ਵੀਡੀਓ

 

View this post on Instagram

 

My filter worked for our sleepy faces ? @prabhgillmusic ... but your voice needs no filter ?? #RabbKhairKare

A post shared by Shipra Goyal (@theshipragoyal) on May 12, 2019 at 5:21am PDT

ਇਹਨਾਂ ਤੋਂ ਇਲਾਵਾ ਸ਼ਿੱਪਰਾ ਗੋਇਲ ਪੰਜਾਬੀ ਇੰਡਸਟਰੀ ਦੇ ਵੱਡੇ ਗਾਇਕਾਂ ਜਿਵੇਂ ਬੱਬੂ ਮਾਨ, ਗਿੱਪੀ ਗਰੇਵਾਲ, ਰਵਿੰਦਰ ਗਰੇਵਾਲ, ਸੱਜਣ ਅਦੀਬ, ਵੀਤ ਬਲਜੀਤ, ਰਣਜੀਤ ਬਾਵਾ ,ਕੁਲਵਿੰਦਰ ਬਿੱਲਾ ਹੋਰਾਂ ਨਾਲ ਡਿਊਟ ਗੀਤ ਗਾ ਚੁੱਕੇ ਹਨ। ਸ਼ਿੱਪਰਾ ਗੋਇਲ ਕਈ ਸਿੰਗਲ ਟਰੈਕ ਵੀ ਕਰ ਚੁੱਕੇ ਹਨ ਜਿੰਨ੍ਹਾਂ 'ਚ ਡੀ.ਜੇ 'ਤੇ, ਅੱਖ ਜੱਟੀ ਦੀ, 4 ਬਾਏ 4, ਵਿਆਹ ਵਾਲਾ ਜੋੜਾ, ਆਦਿ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।

Related Post