ਕਦੇ ਸੁਣਿਆ ਹੈ ਕੁੱਤਿਆਂ ਵਾਲਾ ਡੇਰਾ ! ਨਹੀਂ ! ਤਾਂ ਵੇਖੋ ਕਰੋੜਪਤੀ ਕੁੱਤੇ

By  Shaminder October 18th 2018 08:32 AM -- Updated: June 29th 2019 05:57 PM

ਕੁੱਤਿਆਂ ਵਾਲਾ ਡੇਰਾ ! ਕੁੱਤਿਆਂ ਦੇ ਨਾਂਅ 'ਤੇ ਕਦੇ ਕਿਸੇ ਡੇਰੇ ਦਾ ਨਾਂਅ ਸੁਣਿਆ ਹੈ ਤੁਸੀਂ ,ਨਹੀਂ! ਤਾਂ ਅਸੀਂ ਅੱਜ ਤੁਹਾਨੂੰ ਅਜਿਹੇ ਹੀ ਇੱਕ ਡੇਰੇ ਬਾਰੇ ਦੱਸਣ ਜਾ ਰਹੇ ਹਾਂ । ਜੀ ਹਾਂ ਇਸ ਡੇਰੇ 'ਚ ਰਹਿਣ ਵਾਲੇ ਕੁੱਤਿਆਂ ਦੇ ਨਾਂਅ 'ਤੇ ਕਰੋੜਾਂ ਦੀ ਜਾਇਦਾਦ ਹੈ । ਸਾਡੀ ਆਖੀ ਗੱਲ 'ਤੇ ਤੁਹਾਨੂੰ ਸ਼ਾਇਦ ਯਕੀਨ ਨਾ ਆਵੇ ਪਰ ਇਹ ਗੱਲ ਹੈ ਬਿਲਕੁਲ ਸੱਚ ਜੀ ਹਾਂ ।ਨਹੀਂ ਯਕੀਨ ਹੁੰਦਾ ਤਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਸ ਡੇਰੇ ਦੀਆਂ ਕੁਝ ਤਸਵੀਰਾਂ । ਸ਼ਾਇਦ ਇਹ ਵੇਖ ਕੇ ਤੁਹਾਨੂੰ ਇਸ ਦਾ ਯਕੀਨ ਹੋ ਜਾਵੇਗਾ । ਰਾਜਪੁਰਾ ਦੇ ਨਜ਼ਦੀਕ ਪਿੰਡ ਖਾਨਪੁਰ 'ਚ ਬਣੇ ਡੇਰੇ 'ਚ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਇੱਥੇ ਰਹਿਣ ਵਾਲੇ ਕੁੱਤੇ ।

ਹੋਰ ਵੇਖੋ : ਇਸ ਤਰਾਂ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿਆਹ, ਜਾਣੋ ਖ਼ਾਸ ਰਸਮਾਂ

ਇਨ੍ਹਾਂ ਕੁੱਤਿਆਂ ਦੇ ਨਾਂਅ ਡੇਢ ਸੋ ਵੀਘੇ ਜ਼ਮੀਨ ਹੈ । ਇਸ ਡੇਰੇ 'ਚ ਸਭ ਤੋਂ ਪਹਿਲਾਂ ਇਨ੍ਹਾਂ ਕੁੱਤਿਆਂ ਨੂੰ ਹੀ ਰੋਟੀ ਖੁਆਈ ਜਾਂਦੀ ਹੈ ਜਿਸ ਤੋਂ ਬਾਅਦ ਇੱਥੋਂ ਦੀ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਹੈ ।ਇਨ੍ਹਾਂ ਕੁੱਤਿਆਂ ਨੂੰ ਦੋ ਵਕਤ ਖਾਣਾ ਬਣਾ ਕੇ ਖੁਆਇਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਪਟਿਆਲਾ ਸ਼ਹਿਰ ਦੀ ਨੀਂਹ ਰੱਖਣ ਵਾਲੇ ਬਾਬਾ ਆਲਾ ਸਿੰਘ ਜੀ ਜਦੋਂ ਆਪਣੀ ਜ਼ਮੀਨ ਦੇ ਕਾਗਜ਼ ਬਾਬਾ ਭਗਵਾਨ ਗਿਰੀ ਜੀ ਨੂੰ ਸੌਂਪਣ ਗਏ ਤਾਂ ਉਨ੍ਹਾਂ ਨੇ ਇਹ ਜ਼ਮੀਨ ਕੁੱਤਿਆਂ ਦੇ ਨਾਂਅ ਕਰਨ ਦੀ ਗੱਲ ਆਖੀ । ਜਿਸ ਤੋਂ ਬਾਅਦ ਇਸ ਜ਼ਮੀਨ ਦੇ ਮਾਲਕ ਕੁੱਤੇ ਬਣ ਗਏ ।ਇਸ ਤੋਂ ਬਾਅਦ ਤੋਂ ਹੀ ਇਹ ਕੁੱਤਿਆਂ ਨੂੰ ਹੀ ਖਾਣਾ ਖੁਆਇਆ ਜਾਂਦਾ ਹੈ । ਕਿਉਂਕਿ ਬਾਬਾ ਭਗਵਾਨ ਗਿਰੀ ਜੀ ਨਹੀਂ ਸਨ ਚਾਹੁੰਦੇ ਨੇ ਕਿ  ਇਸ ਜ਼ਮੀਨ ਦੀ ਮਲਕੀਅਤ ਲਾਲਚੀ ਇਨਸਾਨਾਂ ਦੇ ਹੱਥ ਜਾਵੇ । ਇਸ ਡੇਰੇ ਨਾਲ ਸਬੰਧਤ ਵੇਖੋ ਕੁਝ ਤਸਵੀਰਾਂ ।

Related Post