ਇੱਕ ਹਾਦਸੇ ਵਿੱਚ ਇਸ ਮੁੰਡੇ ਨੇ ਗਵਾ ਦਿੱਤੇ ਸਨ ਹੱਥ-ਪੈਰ, ਇਸ ਦੇ ਬਾਵਜੂਦ 12ਵੀਂ ਵਿੱਚੋਂ ਲਏ 92 ਫੀਸਦੀ ਨੰਬਰ

By  Rupinder Kaler May 26th 2020 12:08 PM

ਇਨਸਾਨ ਜੇ ਹਿੰਮਤ ਕਰੇ ਤਾਂ ਕਿਸੇ ਵੀ ਮੰਜ਼ਿਲ ਨੂੰ ਪਾ ਸਕਦਾ ਹੈ, ਅਜਿਹਾ ਹੀ ਕੰਮ ਕਰ ਦਿਖਾਇਆ ਹੈ ਗੁਜਰਾਤ ਦੇ ਰਹਿਣ ਵਾਲੇ ਸ਼ਿਵਮ ਸੋਲੰਕੀ ਨੇ । ਸ਼ਿਵਮ ਨੇ ਕੁਝ ਸਾਲ ਪਹਿਲਾਂ ਇੰਝ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਤੇ ਇੱਕ ਪੈਰ ਗਵਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ । ਸ਼ਿਵਮ ਨੇ ਗੁਜਰਾਤ ਬੋਰਡ ਤੋਂ 12ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਤੇ 92 ਫੀਸਦੀ ਨੰਬਰ ਲਏ ।

ਸ਼ਿਵਮ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਜੇਕਰ ਇਹ ਸੰਭਵ ਨਾ ਹੋਇਆ ਤਾਂ ਉਹ ਕਿਸੇ ਹੋਰ ਫੀਲਡ ਵਿੱਚ ਆਪਣਾ ਹੱਥ ਅਜ਼ਮਾਏਗਾ । ਸ਼ਿਵਮ ਨਾਲ ਵਾਪਰੇ ਹਾਦਸੇ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਉਹ 12 ਸਾਲ ਦਾ ਸੀ ਤਾਂ ਘਰ ਦੀ ਛੱਤ ਤੇ ਪਤੰਗ ਉਡਾਉਂਦਾ ਹੋਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਕਰਕੇ ਉਸ ਨੂੰ ਆਪਣੇ ਹੱਥ ਪੈਰ ਗਵਾਉਣੇ ਪੈ ਗਏ ਸਨ ।

https://twitter.com/ANI/status/1263740450352979970

ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੇ ਆਪਣੀਆਂ ਕੂਹਣੀਆਂ ਨਾਲ ਲਿਖਣਾ ਸਿੱਖਿਆ ਤੇ 10ਵੀਂ ਦੀ ਪ੍ਰੀਖਿਆ ਵਿੱਚੋਂ 89 ਫੀਸਦੀ ਅੰਕ ਹਾਸਲ ਕੀਤੇ । ਸ਼ਿਵਮ ਦੇ ਪਿਤਾ ਮੁਤਾਬਿਕ ਸ਼ਿਵਮ ਨੂੰ ਆਪਣੇ ਸਕੂਲ ਤੋਂ ਕਾਫੀ ਮਦਦ ਮਿਲਦੀ ਹੈ ।

 

Related Post