'ਪਲਾਜ਼ੋ' 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਸ਼ਿਵਜੋਤ ਨੇ ਕੀਤਾ ਐਲਾਨ ਵੇਖੋ ਵੀਡੀਓ
Aaseen Khan
November 22nd 2018 08:31 AM --
Updated:
November 22nd 2018 02:21 PM
'ਪਲਾਜ਼ੋ' 2 ਨਾਲ ਭੰਗੜਾ ਪਾਉਣ ਲਈ ਹੋ ਜਾਓ ਤਿਆਰ , ਵੇਖੋ ਵੀਡੀਓ ,ਇੱਕ ਸਾਲ ਦੇ ਲੱਗ ਭੱਗ ਹੋ ਗਿਆ ਹੈ ਜਦੋਂ ਕੁਵਿੰਦਰ ਬਿੱਲਾ ਤੇ ਸ਼ਿਵਜੋਤ ਨੇ ਇਕੱਠੇ ਮਿਲ ਕੇ 'ਪਲਾਜ਼ੋ' ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ ਸੀ। ਗਾਣੇ ਦੇ ਸੰਗੀਤ ਤੇ ਵੀਡੀਓ ਨੇ ਬੱਚੇ ਤੋਂ ਲੈ ਕੇ ਵੱਡੇ ਤੱਕ ਦੇ ਦਿਲ 'ਚ ਜਗ੍ਹਾ ਬਣਾਈ ਤੇ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਤੇ ਹੁਣ ਕੁਲਵਿੰਦਰ ਬਿੱਲਾ ਤੇ ਸ਼ਿਵਜੋਤ ਦੇ ਉਹਨਾਂ ਫੈਨਸ ਲਈ ਖੁਸ਼ਖਬਰੀ ਹੈ ਜਿਹੜੇ ਦੋਨਾਂ ਦਾ ਕੰਬੀਨੇਸ਼ਨ ਦੁਬਾਰਾ ਮਾਨਣਾ ਚਾਹੁੰਦੇ ਹਨ।
Palazzo -2 diyan tyaariyaan ?? guys be ready for another Bhangra Anthems of this season !!