ਰਣਵੀਰ ਕਰਵਾ ਰਹੇ ਹਨ ਰੋਹਿਤ ਸ਼ੈੱਟੀ ਦਾ ਖ਼ਰਚਾ, ਸ਼ੂਟ ਹੋਇਆ ਸੱਭ ਤੋਂ ਵੱਡਾ ਗਾਣਾ (ਵੀਡੀਓ)

By  Gourav Kochhar June 30th 2018 07:04 AM

ਬਾਲੀਵੁੱਡ ਮਸ਼ਹੂਰ ਕਲਾਕਾਰ ਰਣਵੀਰ ਸਿੰਘ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਬਿਜ਼ੀ ਹੋਏ ਹਨ। 'ਸਿੰਬਾ' ਦੀ ਰਿਲੀਜ਼ਿੰਗ ਨੂੰ ਅਜੇ ਕਾਫੀ ਸਮਾਂ ਪਿਆ ਹੈ। ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਸਾਲ ਦੇ ਅੰਤ 'ਚ ਰਿਲੀਜ਼ ਹੋਵੇਗੀ। ਇੰਨੀ ਦਿਨੀਂ ਰਣਵੀਰ ਸਿੰਘ 'ਸਿੰਬਾ' ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਗੀਤ ਰਣਵੀਰ ਸਿੰਘ ਦੇ ਕਰੀਅਰ ਦਾ ਸਭ ਤੋਂ ਵੱਡਾ ਗੀਤ ਹੋਵੇਗਾ। ਵੱਡੇ ਤੋਂ ਮਤਲਬ ਲੰਬਾਈ ਨਾਲ ਨਹੀਂ ਸਗੋਂ ਇਸ ਗੀਤ ਨੂੰ ਫਿਲਮ 'ਚ ਇਕ ਗ੍ਰੈਂਡ ਸਕੇਲ 'ਤੇ ਸ਼ੂਟ ਕਰਨਾ ਅਤੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੈ। ਇਸ ਗੀਤ ਨੂੰ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ 'ਚ ਸ਼ੂਟ ਕੀਤਾ ਗਿਆ ਹੈ।

ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਰਣਵੀਰ ਸਿੰਘ Ranveer Singh 'ਤੇ ਫਿਲਮਾਇਆ ਗਿਆ। ਇਹ ਗੀਤ ਉਨ੍ਹਾਂ ਦਾ ਇੰਟ੍ਰੋਡਕਸ਼ਨ ਗੀਤ ਹੋਵੇਗਾ, ਕਿਉਂਕਿ ਰੋਹਿਤ ਸ਼ੈੱਟੀ ਆਪਣੀ ਹਰ ਫਿਲਮ ਦਾ ਸ਼ੁਰੂਆਤੀ ਗੀਤ ਰਾਮੋਜੀ ਫਿਲਮ ਸਿਟੀ 'ਚ ਹੀ ਸ਼ੂਟ ਕਰਦੇ ਹਨ। ਇਸ ਗੀਤ ਦੇ ਸ਼ੂਟਿੰਗ ਦੀ ਝਲਕ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਰਣਵੀਰ ਸਿੰਘ ਨੇ ਇਸ ਗੀਤ ਨੂੰ ਸ਼ੂਟ ਕਰਨ ਦੇ ਤਜੁਰਬੇ ਬਾਰੇ ਕਿਹਾ, ''ਦੇਖੋ ਇਹ ਕਿ ਹੋ ਰਿਹਾ ਹੈ।

https://twitter.com/RanveerOfficial/status/1012206636130361345

ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੀਤ ਸ਼ੂਟ ਹੋ ਰਿਹਾ ਹੈ। ਇੰਨੇ ਲੋਕ, ਇੰਨਾ ਧਾਮ-ਝਾਮ,…ਮੇਰਾ ਤਾਂ ਸਿਰ ਚੱਕਰ ਖਾ ਰਿਹਾ ਹੈ। ਕੋਲ ਹੀ ਖੜ੍ਹੇ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਰਣਵੀਰ ਦੇ ਮੋਢੇ 'ਤੇ ਹੱਥ ਰੱਖਦੇ ਹੋਏ ਕਿਹਾ , ''ਬਹੁਤ ਖਰਚਾ ਕਰ ਰਹੇ ਹਾਂ ਤੇਰੇ 'ਤੇ।'' ਦੱਸਣਯੋਗ ਹੈ ਕਿ ਇਸ ਗੀਤ ਦੀ ਕੋਰੀਓਗ੍ਰਾਫੀ ਮਸ਼ਹੂਰ ਡਾਂਸ ਮਾਸਟਰ ਅਤੇ ਕਲਾਕਾਰ ਗਣੇਸ਼ ਅਚਾਰੀਆ ਨੇ ਕੀਤੀ ਹੈ। ਦੱਸ ਦੱਈਏ ਕਿ ਇਸ ਫਿਲਮ ਦੀ ਪਹਿਲੀ ਲੁੱਕ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਰਣਵੀਰ ਸਿੰਘ ਦੇ ਕਿਰਦਾਰ ਦਾ ਨਾਂ ਸੰਗਰਾਮ ਭਲੇਰਾਓ ਹੈ, ਜਿਹੜਾ ਇਕ ਮਤਲਬੀ ਚੰਗੇ ਦਿਲ ਦਾ ਪੁਲਸ ਅਫਸਰ ਹੈ। ਰੋਹਿਤ ਸ਼ੈੱਟੀ ਦੀ ਇਹ ਫਿਲਮ ਸਾਊਥ ਦੀ ਫਿਲਮ 'ਟੈਮਪਰ' ਦਾ ਰੀਮੇਕ ਹੈ, ਜਿਸ 'ਚ ਲੀਡ ਕਿਰਦਾਰ ਸਾਊਥ ਦੇ ਸੁਪਰਸਟਾਰ ਐਨ. ਟੀ. ਆਰ ਜੂਨੀਅਰ ਨੇ ਨਿਭਾਇਆ ਸੀ। ਜੇਕਰ ਰਣਵੀਰ ਸਿੰਘ ਕਹਿ ਰਹੇ ਨੇ ਕਿ ਇਹ ਗੀਤ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਗੀਤ ਹੈ ਤਾਂ ਇਹ ਇਕ ਬਹੁਤ ਹੈਰਾਨੀ ਵਾਲੀ ਗੱਲ ਹੈ।

ranveer singh ਰਣਵੀਰ

Related Post