ਵਾਇਸ ਆਫ਼ ਪੰਜਾਬ 14ਦੇ ਗ੍ਰੈਂਡ ਫਿਨਾਲੇ ‘ਚ ਯਾਸਿਰ ਹੁਸੈਨ, ਅਫਸਾਨਾ ਖ਼ਾਨ, ਸੁਖਸ਼ਿੰਦਰ ਸ਼ਿੰਦਾ ਸਣੇ ਕਈ ਕਲਾਕਾਰ ਕਰਨਗੇ ਪਰਫਾਰਮ

ਵਾਇਸ ਆਫ਼ ਪੰਜਾਬ-14 ਦਾ ਅੱਜ ਗੈ੍ਰਂਡ ਫਿਨਾਲੇ ਹੋਣ ਜਾ ਰਿਹਾ ਹੈ।ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਅੱਜ ਸ਼ਾਮ ਸੱਤ ਵਜੇ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ।ਜਿਸ ‘ਚ ਪੰਜ ਚੋਟੀ ਦੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ ।

By  Shaminder December 9th 2023 02:59 PM

ਵਾਇਸ ਆਫ਼ ਪੰਜਾਬ-14 (Voice Of Punjab -14)  ਦਾ ਅੱਜ ਗੈ੍ਰਂਡ ਫਿਨਾਲੇ ਹੋਣ ਜਾ ਰਿਹਾ ਹੈ।ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਅੱਜ ਸ਼ਾਮ ਸੱਤ ਵਜੇ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ।ਜਿਸ ‘ਚ ਪੰਜ ਚੋਟੀ ਦੇ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਪਰ ਹੁਣ ਵੇਖਣਾ ਇਹ ਹੋਵੇਗਾ ਕਿ ਵੱਖ-ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ-14 ਦਾ ਖਿਤਾਬ ਆਪਣੇ ਨਾਮ ਕਰਨ ‘ਚ ਕਾਮਯਾਬ ਹੁੰਦਾ ਹੈ। 

ਹੋਰ ਪੜ੍ਹੋ :  ਜੂਹੀ ਬੱਬਰ ਨੇ ਪਿਤਾ ਰਾਜ ਬੱਬਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਭੈਣ ਦੇ ਵਿਆਹ ਦੀ ਕੀਤੀ ਅਰਦਾਸ

ਕਈ ਵੱਡੇ ਗਾਇਕ ਕਰਨਗੇ ਪਰਫਾਰਮ 

ਗ੍ਰੈਂਡ ਫਿਨਾਲੇ ਦੇ ਦੌਰਾਨ ਕਈ ਵੱਡੇ ਗਾਇਕ  ਜਿਸ ‘ਚ ਗਾਇਕਾ ਅਫਸਾਨਾ ਖ਼ਾਨ, ਸੁਖਸ਼ਿੰਦਰ ਸ਼ਿੰਦਾ, ਯਾਸਿਰ ਹੁਸੈਨ ਅਤੇ ਕਪਤਾਨ ਲਾਡੀ ਦੇ ਨਾਮ ਸ਼ਾਮਿਲ ਹਨ ਇਸ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । 


ਪੰਜਾਬ ਭਰ ਚੋਂ ਚੁਣੇ ਗਏ ਪ੍ਰਤੀਭਾਗੀ 

 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ‘ਚੋਂ ਪ੍ਰਤੀਭਾਗੀਆਂ ਦੀ ਚੋਣ ਆਡੀਸ਼ਨ ਦੌਰਾਨ ਕੀਤੀ ਗਈ ਸੀ ।ਜਿਨ੍ਹਾਂ ਨੂੰ ਸਾਡੇ ਜੱਜ ਸਾਹਿਬਾਨ ਸਚਿਨ ਆਹੂਜਾ, ਸੁਖਸ਼ਿੰਦਰ ਸ਼ਿੰਦਾ, ਸਵੀਤਾਜ ਬਰਾੜ, ਕਪਤਾਨ ਲਾਡੀ ਨੇ ਹਰ ਕਸੌਟੀ ‘ਤੇ ਪਰਖਿਆ ਅਤੇ ਕਈ ਰਾਊਂਡ ਦੌਰਾਨ ਪ੍ਰਤੀਭਾਗੀਆਂ ਨੇ ਆਪਣੀ ਗਾਇਕੀ ਦੇ ਹੁਨਰ ਨੂੰ ਵਿਖਾਇਆ ਅਤੇ ਅਖੀਰਲੇ ਪੜਾਅ ਤੱਕ ਪਹੁੰਚੇ ਹਨ ।

View this post on Instagram

A post shared by PTC Punjabi (@ptcpunjabi)


ਪਰ ਹੁਣ ਗ੍ਰੈਂਡ ਫਿਨਾਲੇ ‘ਚ ਕਿਹੜਾ ਪ੍ਰਤੀਭਾਗੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ ਵਾਇਸ ਆਫ਼ ਪੰਜਾਬ-੧੪ ਦਾ ਖਿਤਾਬ ਆਪਣੇ ਨਾਂਅ ਕਰਦਾ ਹੈ । ਇਹ ਵੇਖਣ ਲਈ ਵੇਖਣਾ ਨਾ ਭੁੱਲਣਾ ਵਾਇਸ ਆਫ਼ ਪੰਜਾਬ-੧੪ ਦਾ ਗ੍ਰੈਂਡ ਫਿਨਾਲੇ, ਅੱਜ ਸ਼ਾਮ ਸੱਤ ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ । 

View this post on Instagram

A post shared by PTC Punjabi (@ptcpunjabi)








Related Post