ਵਾਲ-ਵਾਲ ਬਚੀ ਅਦਾਕਾਰਾ ਸ਼ਰਧਾ ਆਰਿਆ,ਸ਼ੋਅ ਦੌਰਾਨ ਡਿੱਗਣ ਕਾਰਨ ਹੋਇਆ ਹਾਦਸਾ 

By  Shaminder August 17th 2019 11:30 AM

ਟੀਵੀ ਅਦਾਕਾਰਾ  ਸ਼ਰਧਾ ਆਰਿਆ ਇੱਕ ਹਾਦਸੇ ਦੌਰਾਨ ਵਾਲ-ਵਾਲ ਬਚ ਗਈ । ਸ਼ਰਧਾ ਆਰਿਆ ਨਾਲ ਇੱਕ ਹਾਦਸਾ ਟੀਵੀ ਦੇ ਇੱਕ ਰਿਆਲਿਟੀ ਸ਼ੋਅ ਦੌਰਾਨ ਹੋਇਆ ਸੀ ਜਦੋਂ ਉਹ ਪਰਫਾਰਮ ਕਰ ਰਹੀ ਸੀ । ਇਸੇ ਦੌਰਾਨ ਉਸ ਦੇ ਸਾਥੀ ਦੇ ਹੱਥੋਂ ਉਸ ਦਾ ਹੱਥ ਛੁੱਟ ਗਿਆ ਅਤੇ ਉਹ ਸਿਰ ਦੇ ਭਾਰ ਫਲੋਰ 'ਤੇ ਡਿੱਗ ਪਈ ਜਿਸ ਕਾਰਨ ਉਸ ਦੇ ਸਿਰ ਤੇ ਸੱਟ ਵੱਜੀ ।

ਹੋਰ ਵੇਖੋ :ਟੀਵੀ ਅਦਾਕਾਰਾ ਨੇ ਖੋਲੀ ਅਜਿਹੀ ਪੋਲ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

https://www.instagram.com/p/B0nF6FsFVcd/

ਪਰ ਗਨੀਮਤ ਇਹ ਰਹੀ ਕਿ ਇੱਕ ਦਰਦਨਾਕ ਹਾਦਸਾ ਟਲ ਗਿਆ । ਕਿਉਂਕਿ ਸ਼ਰਧਾ ਕੁਝ ਸਮੇਂ ਲਈ ਤਾਂ ਅਚੇਤ ਹੋ ਗਈ ਸੀ ।ਸ਼ਰਧਾ ਦਾ ਕਹਿਣਾ ਹੈ ਕਿ ਰਿਹਰਸਲ ਦੇ ਦੌਰਾਨ ਵੀ ਸਾਨੂੰ ਸਭ ਨੂੰ ਬੜੀ ਹੀ ਸਾਵਧਾਨੀ ਨਾਲ ਸਟੈੱਪਸ ਕਰਨੇ ਪੈ ਰਹੇ ਸਨ ।

shraddha arya dance fall on stage के लिए इमेज परिणाम

 

ਪਰ ਪਰਫਾਰਮੈਂਸ ਦੇ ਦੌਰਾਨ ਜਦੋਂ ਦੋਵੇਂ ਡਾਂਸ ਕਰ ਰਹੇ ਸਨ ਤਾਂ ਆਲਮ ਦਾ ਹੱਥ ਅਚਾਨਕ ਫਿਸਲ ਗਿਆ ਅਤੇ ਮੈਂ ਥੱਲੇ ਡਿੱਗ ਪਈ ।ਮੇਰੇ ਸਿਰ ਦੇ ਪਿੱਛੇ ਸੱਟ ਵੀ ਲੱਗੀ ਹੈ ਪਰ ਇਸ ਦੇ ਬਾਵਜੂਦ ਅਸੀਂ ਪਰਫਾਰਮ ਕੀਤਾ ।

shraddha arya dance partner in nach baliye के लिए इमेज परिणाम

Related Post