ਫ਼ਿਲਮ ‘ਛਿਛੋਰੇ’ ਵਿੱਚ ਸੁਸ਼ਾਂਤ ਤੇ ਸ਼੍ਰੱਧਾ ਕਪੂਰ ਨਜ਼ਰ ਆਉਣਗੇ ਇੱਕ ਵੱਖਰੀ ਲੁੱਕ ਵਿੱਚ

By  Rajan Sharma October 10th 2018 07:18 AM -- Updated: October 10th 2018 07:21 AM

ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ shraddha kapoor ਅੱਜਕੱਲ੍ਹ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਬੇਹੱਦ ਵਿਅਸਤ ਹੈ| ਉਹ ਆਪਣੇ ਫੈਨਸ ਲਈ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈਕੇ ਆ ਰਹੀ ਹੈ| ਸਾਇਨਾ ਨੇਹਾਵਾਲ ਦੀ ਬਾਈਓਪਿਕ ਤੋਂ ਬਾਅਦ ਉਹ ਆਪਣਾ ਅਗਲਾ ਪ੍ਰੋਜੈਕਟ ‘ਦੰਗਲ’ ਫਿਲਮ ਦੇ ਡਾਇਰੈਕਟਰ ਨੀਤੇਸ਼ ਤਿਵਾਰੀ ਦੀ ਫ਼ਿਲਮ ‘ਛਿਛੋਰੇ’ chhichhore ‘ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ| ਇਸ ‘ਚ ਸ਼੍ਰੱਧਾ ਕਪੂਰ ਨਾਲ ਪਹਿਲੀ ਵਾਰ ਸੁਸ਼ਾਂਤ ਸਿੰਘ ਰਾਜਪੂਤ ਵੀ ਨਜ਼ਰ ਆਉਣਗੇ| ਦਸ ਦੇਈਏ ਕਿ ਹਾਲ ਹੀ ‘ਚ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕੀਤਾ ਗਿਆ ਹੈ| ਇਹ ਪੋਸਟਰ ਥੋੜ੍ਹਾ ਅਲੱਗ ਜਿਹਾ ਹੈ ਅਤੇ ਇਸ ਵਿੱਚ ਸਟਾਰਸ ਨੂੰ ਪਛਾਣ ਪਾਉਣਾ ਥੋੜ੍ਹਾ ਮੁਸ਼ਕਲ ਲੱਗ ਰਿਹਾ ਹੈ। ਰਿਲੀਜ਼ ਪੋਸਟਰ ‘ਚ ਸੁਸ਼ਾਂਤ, ਸ਼੍ਰੱਧਾ ਕਪੂਰ ਤੇ ਵਰੁਣ ਸ਼ਰਮਾ ਨਾਲ ਕੁੱਲ 7 ਲੋਕ ਹਨ। ਫ਼ਿਲਮ ਦੀ ਫਸਟ ਲੁੱਕ ਨੂੰ ਦੇ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫ਼ਿਲਮ ਦੋ ਪੀੜ੍ਹੀਆਂ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ।

chhichhore poster

ਅਦਾਕਾਰਾ ਸ਼੍ਰੱਧਾ ਕਪੂਰ shraddha kapoor ਨੇ ਫ਼ਿਲਮ ਦੇ ਪੋਸਟਰ ਬਾਰੇ ਟਵੀਟ ਕਰਦੇ ਹੋਏ ਨਾਲ ਲਿਖਿਆ A crazy cast gathers to tell a timeless tale of.. TIMEPASS ? Proud to be in @niteshtiwari22's next after Dangal - #Chhichhore; alongside @itsSSR. Presented by @foxstarhindi, a @NGEMovies production ? Releasing on 30th August 2019. #ਸਾਜਿਦਨਾਦਿੜਵਾਲਾ

https://twitter.com/ShraddhaKapoor/status/1049549738834505728

ਫ਼ਿਲਮ ਦੇ ਪੋਸਟਰ ‘ਤੇ ਕਿਰਦਾਰਾਂ ਦੇ ਨਾਂ ਲਿਖੇ ਹਨ ਤੇ ਨਾਲ ਲਿਖੀ ਹੈ ਇੱਕ ਲਾਈਨ, "ਕੁੱਤੇ ਕੀ ਦੁਮ ਟੇਢੀ ਕੀ ਟੇਢੀ।" ਫ਼ਿਲਮ ਬਾਕਸਆਫਿਸ ‘ਤੇ ਜ਼ਰੂਰ ਧਮਾਕਾ ਕਰੇਗੀ। ਇਸ ਦੀ ਕਹਾਣੀ ਇੰਜਨੀਅਰ ਕਾਲਜ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ‘ਚ ਪ੍ਰਤੀਕ ਬੱਬਰ ਵੀ ਨੈਗਟਿਵ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ 30 ਅਗਸਤ 2019 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਧਮਾਲਾਂ ਪਾਉਣ ਆ ਰਹੀ ਹੈ|

Related Post