ਸ਼੍ਰੀ ਬਰਾੜ ਦੀ ਬਾਲੀਵੁੱਡ ‘ਚ ਹੋਈ ਐਂਟਰੀ, ਇਸ ਬਾਲੀਵੁੱਡ ਅਦਾਕਾਰਾ ਦੇ ਨਾਲ ਗੀਤ ‘ਚ ਆਉਣਗੇ ਨਜ਼ਰ, ਟੀਜ਼ਰ ਜਾਰੀ

By  Rupinder Kaler March 25th 2021 06:01 PM

ਆਪਣੇ ਗੀਤਾਂ ਕਾਰਨ ਚਰਚਾ ‘ਚ ਆਏ ਸ਼੍ਰੀ ਬਰਾੜ ਦੀ ਬਾਲੀਵੁੱਡ ‘ਚ ਐਂਟਰੀ ਹੋ ਗਈ ਹੈ ।ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ‘ਬੂਹਾ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਹਨ ਜਦੋਂਕਿ ਆਵਾਜ਼ ਦੇਣਗੇ ਖੁਦ ਸ਼੍ਰੀ ਬਰਾੜ ।

shree brar Image From Shree Brar Song ‘Booha’ Song Teaser

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ

shree brar Image From Shree Brar Song ‘Booha’ Song Teaser

ਫੀਚਰਿੰਗ ‘ਚ ਸ਼੍ਰੀ ਬਰਾੜ ਦੇ ਨਾਲ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਿਖਾਈ ਦੇਣਗੇ । ਸ਼੍ਰੀ ਦਾ ਇਹ ਗੀਤ ਬਨਾਰਸੀ ਟੱਚ ਵਾਲਾ ਗੀਤ ਹੈ ਜਿਸ ਵਿਚ ਸ਼੍ਰੀ ਦੇ ਨਾਲ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨਜ਼ਰ ਆਵੇਗੀ। ਰਿਲੀਜ਼ ਹੋਏ ਗਾਣੇ ਦੇ ਟੀਜ਼ਰ 'ਚ ਈਸ਼ਾ ਅਤੇ ਸ਼੍ਰੀ ਦੀ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ।

shree Image From Shree Brar Song ‘Booha’ Song Teaser

ਗਾਣੇ ਦਾ ਸਾਰਾ ਸ਼ੂਟ ਬਨਾਰਸ ਵਿਚ ਹੀ ਹੋਇਆ ਹੈ ਅਤੇ ਗਾਣੇ ਦਾ ਵੀਡੀਓ ਕਾਫੀ ਗ੍ਰੈਂਡ ਹੈ ਜਿਸਨੂੰ ਬੀ-ਟੂਗੈਦਰ ਨੇ ਤਿਆਰ ਕੀਤਾ ਹੈ।

ਇਸ ਗਾਣੇ ਦੇ ਆਡੀਓ ਨੂੰ ਹੋਰ ਫ਼ਿਲਮੀ ਤੇ ਗ੍ਰੈਂਡ ਬਣਾਉਣ ਲਈ ਇਸਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਾਣੇ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਗਾਣੇ ਵਿਚ ਸ਼੍ਰੀ ਬਰਾੜ ਤੇ ਈਸ਼ਾ ਗੁਪਤਾ ਤੋਂ ਇਲਾਵਾ ਸ਼੍ਰੀ ਦੇ ਖਾਸ ਦੋਸਤ ਮਨਕਿਰਤ ਔਲਖ ਵੀ ਨਜ਼ਰ ਆਉਣਗੇ।

Related Post