ਇਨਸਾਨ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪ੍ਰੇਰਦਾ ਹੈ ਗੀਤ ‘ਸ਼ੁਕਰ ਕਰ’

By  Shaminder June 18th 2020 12:19 PM -- Updated: June 18th 2020 01:10 PM

ਇਨਸਾਨ ਦੀ ਅੱਗੇ ਵਧਣ ਦੀ ਹੋੜ ਨੇ ਮਨੁੱਖ ਦੀ ਹਵਸ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ । ਪਰ ਇਨਸਾਨ ਕਦੇ ਵੀ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਨਹੀਂ ਹੁੰਦਾ ਜਿਸ ਨੇ ਦੋ ਵਕਤ ਦੀ ਰੋਟੀ ਅਤੇ ਸਿਰ ਢੱਕਣ ਲਈ ਛੱਤ ਦਿੱਤੀ ਹੈ । ਸਗੋਂ ਜੇ ਇਨਸਾਨ ਦੀ ਮਰਜ਼ੀ ਦੇ ਨਾਲ ਕੁਝ ਨਹੀਂ ਹੁੰਦਾ ਤਾਂ ਇਨਸਾਨ ਉਲਟਾ ਪ੍ਰਮਾਤਮਾ ਨੂੰ ਹੀ ਕੋਸਣ ਲੱਗ ਜਾਂਦਾ ਹੈ ।

https://www.youtube.com/watch?v=T1zZ32XNZdg

ਪਰ ਇਨਸਾਨ ਉਨ੍ਹਾਂ ਲੋਕਾਂ ਵੱਲ ਕਦੇ ਨਹੀਂ ਵੇਖਦਾ ਜੋ ਕਿ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ਼ ਹੁੰਦੇ ਹਨ ।

ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੁਯਸ਼ ਰਾਏ, ਦੀਪਤੀ ਤੁਲੀ ਸਣੇ ਹੋਰ ਕਈ ਕਲਾਕਾਰਾਂ ਨੇ ਆਪਣੇ ਨਵੇਂ ਗੀਤ ‘ਸ਼ੁਕਰ ਕਰ’ ਵਿੱਚ । ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।

https://www.instagram.com/p/CBYJcDCnq0F/

ਗੀਤ ਦੇ ਬੋਲ ਮਨੀ ਸਿੰਘ ਘੁਰਿਆਲ ਦੇ ਵੱਲੋਂ ਲਿਖੇ ਗਏ ਨੇ ।ਇਸ ਗੀਤ ਦੀ ਵੀਡੀਓ ਦੀ ਫੀਚਰਿੰਗ ‘ਚ ਕਈ ਸੋਨੂੰ ਸੂਦ, ਭਾਰਤੀ ਸਿੰਘ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਨੇ ।ਇਸ ਗੀਤ ‘ਚ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕ ਵੱਲੋਂ ਕੀਤੀ ਗਈ ਹੈ ਕਿ ਇਨਸਾਨ ਨੂੰ ਰੋਟੀ ਮਿਲੀ ਹੈ ਤਾਂ ਉਸ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ।

Related Post