ਪਿਛਲੇ ਇੱਕ ਮਹੀਨੇ ਤੋਂ ਇਟਲੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਹੈ ਗਾਇਕਾ ਸ਼ਵੇਤਾ ਪੰਡਿਤ, ਵੀਡੀਓ ਸ਼ੇਅਰ ਕਰਕੇ ਦੱਸਿਆ ਦਿਲ ਦਾ ਦਰਦ

By  Rupinder Kaler March 25th 2020 04:30 PM

ਗਾਇਕਾ ਸ਼ਵੇਤਾ ਪੰਡਿਤ ਕੋਰੋਨਾ ਵਾਇਰਸ ਕਰਕੇ ਇਟਲੀ ਵਿੱਚ ਫਸੀ ਹੋਈ ਹੈ । ਉਹ ਪਿਛਲੇ ਇੱਕ ਮਹੀਨੇ ਤੋਂ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ । ਗਾਇਕਾ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਬਹੁਤ ਮਿਸ ਕਰ ਰਹੀ ਹੈ । ਇਸ ਦੇ ਨਾਲ ਹੀ ਗਾਇਕਾ ਨੇ ਭਾਰਤ ਦੇ ਲਾਕਡਾਊਨ ਦਾ ਸਮਰਥਨ ਕੀਤਾ ਹੈ ।

https://www.instagram.com/p/B-F4BWfKsJR/

ਸ਼ਵੇਤਾ ਨੇ ਇਟਲੀ ਵਿੱਚ ਕੋਰੋਨਾ ਵਾਇਰਸ ਕਰਕੇ ਵਿਗੜੇ ਹਲਾਤਾਂ ਦੀ ਜਾਣਕਾਰੀ ਵੀ ਦਿੱਤੀ ਹੈ । ਸ਼ਵੇਤਾ ਨੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ, ਇਸੇ ਕਰਕੇ ਉਹ ਇਟਲੀ ਤੋਂ ਭਾਰਤ ਵਾਪਿਸ ਨਹੀਂ ਆਈ । ਵੀਡੀਓ ਵਿੱਚ ਸ਼ਵੇਤਾ ਕਹਿ ਰਹੀ ਹੈ ‘ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹੰਗਾਮਾ ਮੱਚਿਆ ਹੋਇਆ ਹੈ, ਏਨਾਂ ਹੀ ਨਹੀਂ ਭਾਰਤ ਵਿੱਚ 21 ਦਿਨ ਦਾ ਲਾਕਡਾਊਂਨ ਹੋ ਗਿਆ ਜਿਸ ਦਾ ਮੈਂ ਸਮਰਥਨ ਕਰਦੀ ਹਾਂ ।

https://www.instagram.com/p/B-IM2N-qLNt/

ਕੋਰੋਨਾ ਨੇ ਜਿਸ ਦੇਸ਼ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਮੈਂ ਉਸੇ ਦੇਸ਼ ਇਟਲੀ ਵਿੱਚ ਹਾਂ, ਮੈਂ ਪਿਛਲੇ ਇੱਕ ਮਹੀਨੇ ਤੋਂ ਆਪਣੇ ਕਮਰੇ ਵਿੱਚ ਬਾਹਰ ਨਹੀਂ ਆਈ, ਜਦੋਂ ਇੱਥੇ ਲਾਕ ਡਾਊਨ ਹੋਇਆ ਉਦੋਂ ਬਹੁਤ ਦੇਰ ਹੋ ਗਈ ਸੀ । ਇਹ ਵਾਇਰਸ ਬਹੁਤ ਖਤਰਨਾਕ ਹੈ ਇੱਥੇਂ 8 ਹਜ਼ਾਰ ਜਾਨਾਂ ਲੈ ਚੁੱਕਿਆ ਹੈ । ਮੈਂ ਜਦੋਂ ਸਵੇਰੇ ਉੱਠਦੀ ਹਾਂ ਤਾਂ ਐਂਬੂਲੈਂਸ ਦੀ ਆਵਾਜ਼ ਆਉਂਦੀ ਹੈ , ਇਹ ਮਜ਼ਾਕ ਨਹੀਂ । ਮੈਂ ਘਰ ਦੇ ਅੰਦਰ ਠੀਕ ਹਾਂ ਸੁਰੱਖਿਅਤ ਹਾਂ’।

https://www.instagram.com/p/B-CObxaKrI5/

 

Related Post