ਹਾਰਰ ਫ਼ਿਲਮਾਂ ਲਈ ਜਾਣੇ ਜਾਂਦੇ ਬਾਲੀਵੁੱਡ ਨਿਰਦੇਸ਼ਕ ਸ਼ਿਆਮ ਰਾਮਸੇ ਦਾ ਹੋਇਆ ਦਿਹਾਂਤ,'ਵੀਰਾਨਾ' ਤੇ 'ਪੁਰਾਣੀ ਹਵੇਲੀ' ਵਰਗੀਆਂ ਫ਼ਿਲਮਾਂ ਦਾ ਕੀਤਾ ਨਿਰਦੇਸ਼ਨ

By  Aaseen Khan September 18th 2019 03:23 PM

'ਪੁਰਾਣੀ ਹਵੇਲੀ' ਅਤੇ 'ਤਹਿਖਾਨਾ' ਵਰਗੀਆਂ ਡਰਾਉਣੀਆਂ ਫ਼ਿਲਮਾਂ ਲਈ ਜਾਣੇ ਜਾਂਦੇ 7 ਰਾਮਸੇ ਭਰਾਵਾਂ ਚੋਂ ਇੱਕ ਸ਼ਿਆਮ ਰਾਮਸੇ ਦਾ ਬੁੱਧਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। 67 ਸਾਲ ਦੇ ਸ਼ਿਆਮ ਰਾਮਸੇ ਨੂੰ ਨਿਮੋਨੀਆ ਦੀ ਬਿਮਾਰੀ ਸੀ।

ਸ਼ਿਆਮ ਰਾਮਸੇ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਦੀ ਵਜ੍ਹਾ ਦੇ ਚਲਦਿਆਂ ਉਨ੍ਹਾਂ ਨੂੰ ਅੱਜ ਸਵੇਰੇ ਹੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਮਸ਼ਹੂਰ ਨਿਰਮਾਤਾ ਨਿਰਦੇਸ਼ਕ ਸ਼ਿਆਮ ਰਾਮਸੇ ਦੀ ਸਵੇਰੇ 5 ਵਜੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।ਦੱਸਿਆ ਗਿਆ ਕਿ ਸ਼ਿਆਮ ਰਾਮਸੇ ਨੂੰ ਛਾਤੀ ਵਿਚ ਤਕਲੀਫ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਦੱਸ ਦਈਏ ਸ਼ਿਆਮ ਰਾਮਸੇ ਡਰਾਉਣੀਆਂ ਫ਼ਿਲਮਾਂ ਦੇ ਚਲਦੇ ਲੰਬੇ ਸਮੇਂ ਤੱਕ ਬਾਲੀਵੁੱਡ 'ਚ ਕਾਇਮ ਰਹਿਣ ਵਾਲੇ ਰਾਮਸੇ ਭਰਾਵਾਂ ਚੋਂ ਇੱਕ ਸਨ। ਹਾਰਰ ਫ਼ਿਲਮਾਂ ਦਾ ਬਾਲੀਵੁੱਡ 'ਚ ਰੁਝਾਨ ਸ਼ੁਰੂ ਕਰਨ ਪਿੱਛੇ ਸ਼ਿਆਮ ਰਾਮਸੇ ਦਾ ਹੀ ਨਾਮ ਮੰਨਿਆ ਜਾਂਦਾ ਹੈ। 1970 ਤੋਂ 1980 ਦੇ ਵਿਚਕਾਰ ਰਾਮਸੇ ਬ੍ਰਦਰਜ਼ ਨੇ ਦਰਜਨਾਂ ਡਰਾਉਣੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ।

Shyam Ramsay Shyam Ramsay

ਰਾਮਸੇ ਬ੍ਰਦਰਜ਼ ਸੁਪਰਹਿੱਟ ਫਿਲਮਾਂ ਵਿਚ ਦਰਜਨਾਂ ਫਿਲਮਾਂ ਦੀ ਸੂਚੀ ਹੈ ,ਜਿਸ ਵਿਚ ਵੀਰਾਨਾ , ਪੁਰਾਣਾ ਮੰਦਰ, ਪੁਰਾਣੀ ਹਵੇਲੀ, ਧੂੰਦ, ਦੋ ਗਜ਼ ਜ਼ਮੀਨ ਹੈ। ਇਹ ਸਾਰੀਆਂ ਫ਼ਿਲਮਾਂ ਰਾਮਸੇ ਬ੍ਰਦਰਜ਼ ਨੇ ਬਹੁਤ ਘੱਟ ਬਜਟ 'ਚ ਬਣਾਈਆਂ ਸਨ। ਬਾਲੀਵੁੱਡ ਗਲਿਆਰਿਆਂ 'ਚ ਸ਼ਿਆਮ ਰਾਮਸੇ ਦੀ ਮੌਤ ਦੇ ਨਾਲ ਸ਼ੋਕ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

Related Post