ਸਿਧਾਰਥ ਮਲਹੋਤਰਾ ਨੇ ਠੁਕਰਾਈ ਇਮਤਿਆਜ਼ ਅਲੀ ਦੀ ਫ਼ਿਲਮ

By  Rajan Sharma October 15th 2018 10:31 AM

ਸਿਧਾਰਥ ਮਲਹੋਤਰਾ ਆਪਣੀ ਆਉਣ ਵਾਲੀ ਫ਼ਿਲਮ ‘ਜਬਰੀਆ ਜੋੜੀ’ ਦੀ ਸ਼ੂਟਿੰਗ ਲਖਨਊ ‘ਚ ਕਰ ਰਹੇ ਹਨ। ਇਸ ‘ਚ ਉਨ੍ਹਾਂ ਨਾਲ ਪਰੀਨੀਤੀ ਚੋਪੜਾ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਵਿੱਚੋਂ ਸਮਾਂ ਕੱਢ ਕੇ ਕੁਝ ਦਿਨ ਪਹਿਲਾਂ ਹੀ ਸਿੱਧ ਮੁੰਬਈ ਆਏ ਜਿੱਥੇ ਉਨ੍ਹਾਂ ਨੇ ਇਮਤਿਆਜ਼ ਨਾਲ ਮੁਲਾਕਾਤ ਕੀਤੀ। ਖ਼ਬਰਾਂ ਨੇ ਕਿ ਇਮਤਿਆਜ਼ ਨੇ ਸਿੱਧ ਨੂੰ ਦੋ ਫ਼ਿਲਮਾਂ ਦੀਆਂ ਕਹਾਣੀਆਂ ਸੁਣਾਈਆਂ।ਅਜਿਹਾ ਨਹੀਂ ਕਿ ਸਿੱਧ ਨੂੰ ਕੋਈ ਫ਼ਿਲਮ ਪਸੰਦ ਨਹੀਂ ਆਈ। ਸਿਧਾਰਥ ਨੂੰ ਇੱਕ ਫ਼ਿਲਮ ਦੀ ਕਹਾਣੀ ਪਸੰਦ ਵੀ ਆਈ ਪਰ ਇਸ ਦੇ ਬਾਵਜੂਦ ਉਸ ਨੇ ਫ਼ਿਲਮ ਸਾਈਨ ਨਹੀਂ ਕੀਤੀ। ਇਸ ਦਾ ਕਾਰਨ ਸਿਧਾਰਥ ਕੋਲ ਵਿਕਰਮ ਬੱਤਰਾ ਦੀ ਬਾਇਓਪਿਕ ਹੈ।

imtiaz and siddhart malhotra

ਸਿੱਧ ‘ਜਬਰੀਆ ਜੋੜੀ’ ਤੋਂ ਬਾਅਦ ਵਿਕਰਮ ਬੱਤਰਾ ਦੀ ਫ਼ਿਲਮ ਦੀ ਸ਼ੂਟਿੰਗ ਫਰਵਰੀ ‘ਚ ਸ਼ੁਰੂ ਕਰਨਗੇ। ਇਸ ਨੂੰ ਉਹ ਕਿਸੇ ਵੀ ਹਾਲ ‘ਚ ਟਾਲ ਨਹੀਂ ਸਕਦੇ। ਇਸੇ ਲਈ ਸਿਧਾਰਥ ਨੇ ਇਮਤਿਆਜ਼ ਨੂੰ ਫ਼ਿਲਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ।ਇਹੀ ਨਹੀਂ ਇਸ ਦਾ ਦੂਜਾ ਕਾਰਨ ਵੀ ਹੈ ਕਿ ਸਿੱਧ ਨੂੰ ਇਮਤਿਆਜ਼ ਨੇ ਜੋ ਫ਼ਿਲਮ ਆਫਰ ਕੀਤੀ ਸੀ, ਉਹ ਆਰਮੀ ਬ੍ਰਕਗ੍ਰਾਉਂਡ ‘ਤੇ ਅਧਾਰਤ ਫ਼ਿਲਮ ਸੀ। ਸਿੱਧ ਪਹਿਲਾਂ ਹੀ ਕਈ ਫ਼ਿਲਮਾਂ ‘ਚ ਆਰਮੀ ਅਫਸਰ ਦਾ ਰੋਲ ਕਰ ਚੁੱਕੇ ਹਨ। ਸਿੱਧ ਦੀ ਇੱਕ ਹੋਰ ਫ਼ਿਲਮ ਦੀ ਕਹਾਣੀ ਆਰਮੀ ‘ਤੇ ਅਧਾਰਤ ਹੈ। ਸਿੱਧ ਹੁਣ ਇਸ ਤੋਂ ਇਲਾਵਾ ਕੋਈ ਮਸਾਲਾ ਐਂਟਰਟੇਨਰ ਫ਼ਿਲਮ ਕਰਨਾ ਚਾਹੁੰਦੇ ਸੀ। ਇਸ ਲਈ ਉਸ ਨੇ ਨਿਖਿਲ ਅਡਵਾਨੀ ਨਾਲ ਆਪਣਾ ਅਗਲਾ ਪ੍ਰੋਜੈਕਟ ਸਾਈਨ ਕੀਤਾ ਹੈ।

Related Post