ਮਹਿੰਗੀ ਗੱਡੀ ਛੱਡ ਕੇ ਸਿਧਾਰਥ ਸ਼ੁਕਲਾ ਨੇ ਚਲਾਈ ਬਲਦਾਂ ਵਾਲੀ ਰੇਹੜੀ

By  Rupinder Kaler November 9th 2020 06:11 PM

ਅਦਾਕਾਰ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ 'ਤੇ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਇਸ ਵੀਡੀਓ ਵਿੱਚ ਉਹ ਪੰਜਾਬ ਦੀਆਂ ਸੜਕਾਂ ਤੇ ਬਲਦਾਂ ਵਾਲੀ ਗੱਡੀ ਚਲਾਉਂਦੇ ਨਜ਼ਰ ਆ ਰਹੇ ਹਨ । ਇਹ ਵੀਡੀਓ ਲੋਕਾਂ ਦਾ ਸਭ ਤੋਂ ਜ਼ਿਅਤਦਾ ਧਿਆਨ ਖਿੱਚ ਰਿਹਾ ਹੈ ਕਿਉਂਕਿ ਸਿਧਾਰਥ ਖੜੇ ਹੋ ਕੇ ਬਲਦਾਂ ਵਾਲੀ ਰੇਹੜੀ ਚਲਾ ਰਹੇ ਹਨ ।

Shehnaaz Gill And Sidarth

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਪੰਜਾਬ ਦੀ ਫੇਰੀ ‘ਤੇ, ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਦੇਖੋ ਵੀਡੀਓ : ਬੇਵਫਾਈਆਂ ਨੂੰ ਬਿਆਨ ਕਰ ਰਿਹਾ ਹੈ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਿੱਤਲੀਆਂ’, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਸ਼ਾਨਦਾਰ ਅਦਾਕਾਰੀ

sidarth

 

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਧਾਰਥ ਨੇ ਆਪਣੀ ਖ਼ਾਸ ਦੋਸਤ ਸ਼ਹਿਨਾਜ਼ ਕੌਰ ਗਿੱਲ 'ਤੇ ਫੇਮਸ ਸਿੰਗਰ ਟੋਨੀ ਕੱਕੜ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਤੇ ਟੋਨੀ ਨਾਲ 'ਚ ਮਸਤੀ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਸਿਧਾਰਥ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਸਿਧਾਰਥ ਇਨ੍ਹਾਂ ਦਿਨੀਂ ਸ਼ਹਿਨਾਜ਼ ਨਾਲ ਪੰਜਾਬ ਆਏ ਹੋਏ ਹਨ ।

shehnaz and sidarth

ਪੰਜਾਬ ਤੋਂ ਅਦਾਕਾਰ ਨੇ ਆਪਣੀ ਫੋਟੋ ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਖੇਤਾਂ 'ਚ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿਡ ਤੇ ਸ਼ਹਿਨਾਜ਼ ਜਲਦ ਹੀ ਕਿਸੇ ਗਾਣੇ 'ਚ ਇਕੱਠਿਆਂ ਨਜ਼ਰ ਆ ਸਕਦੇ ਹਨ।

Related Post