ਸਿਧਾਰਥ ਸ਼ੁਕਲਾ ਨੇ ਮੰਨਿਆ ਕਿ ਸ਼ਹਿਨਾਜ਼ ਗਿੱਲ ਨਾਲ ਸੀ ਉਸ ….! ਦੋਹਾਂ ਦੇ ਭਵਿੱਖ ਨੂੰ ਲੈ ਕੇ ਆਖੀ ਇਹ ਗੱਲ

By  Rupinder Kaler February 18th 2020 01:14 PM

ਇੱਕ ਰਿਆਲਟੀ ਸ਼ੋਅ ਜਿੱਤਣ ਤੋਂ ਬਾਅਦ ਅਦਾਕਾਰ ਸਿਧਾਰਥ ਸ਼ੁਕਲਾ ਦੇ ਹਰ ਪਾਸੇ ਚਰਚੇ ਹਨ । ਇਸ ਸ਼ੋਅ ਵਿੱਚ ਸਿਧਾਰਥ ਤੇ ਸ਼ਹਿਨਾਜ਼ ਗਿੱਲ ਦੀ ਪਿਆਰ ਭਰੀ ਦੋਸਤੀ ਕਾਫੀ ਹਾਈਲਾਈਟ ਰਹੀ । ਇਸ ਦੋਸਤੀ ਨੂੰ ਲੈ ਕੇ ਸਿਧਾਰਥ ਨੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ । ਸ਼ਹਿਨਾਜ਼ ਨੇ ਸ਼ਿਧਾਰਥ ਨੂੰ ਖੁੱਲੇ ਦਿਲ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ, ਪਰ ਸ਼ਹਿਨਾਜ਼ ਨੂੰ ਲੈ ਕੇ ਉਹਨਾਂ ਦੇ ਦਿਲ ਵਿੱਚ ਕੀ ਜਜ਼ਬਾਤ ਹਨ ?

https://www.instagram.com/p/B8qZ4Iehvce/

ਇਹ ਪੁੱਛੇ ਜਾਣ ਤੇ ਸਿਧਾਰਥ ਨੇ ਕਿਹਾ ਕਿ ‘ਮੈਨੂੰ ਸ਼ਹਿਨਾਜ਼ ਦਾ ਸਾਥ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਸ਼ਹਿਨਾਜ਼ ਕਰਕੇ ਮੇਰੀ ਇੰਗਲਿਸ਼ ਵਾਲੀ ਸਫਰਿੰਗ ਬਹੁਤ ਘੱਟ ਹੋ ਗਈ ਹੈ । ਉਹ ਬਹੁਤ ਐਂਟਰਟੇਨਿੰਗ ਹੈ, ਉਸ ਨਾਲ ਮੈਂ ਇਸ ਤਰ੍ਹਾਂ ਦੀ ਗੱਲ ਕਰਦਾ ਹਾਂ, ਜਿਹੜੀ ਮੈਂ ਆਮ ਤੌਰ ਤੇ ਨਹੀਂ ਕਰਦਾ, ਇਸੇ ਲਈ ਮੈਨੂੰ ਉਸ ਨਾਲ ਗੱਲ ਕਰਕੇ ਮਜਾ ਆਉਂਦਾ ਹੈ ।

https://www.instagram.com/p/B8n2-62hInL/

ਉਸ ਦੇ ਨਾਲ ਬਹੁਤ ਅਟੈਚਮੈਂਟ ਸੀ ਤੇ ਇਹ ਅਟੈਚਮੈਂਟ ਰਹੇਗੀ । ਉਸ ਕਰਕੇ ਮੇਰਾ ਸ਼ੋਅ ਦਾ ਸਫ਼ਰ ਬਹੁਤ ਸੌਖਾ ਰਿਹਾ । ਸਾਡੀ ਕਈ ਵਾਰ ਲੜਾਈ ਵੀ ਹੋਈ ਪਰ ਮੈਂ ਕਾਫੀ ਇਨਜੁਆਏ ਕੀਤਾ’ । ਇਹ ਪੁੱਛੇ ਜਾਣ ’ਤੇ ਕਿ ਭਵਿੱਖ ਵਿੱਚ ਇਹ ਜੋੜੀ ਬਣੇਗੀ ? ਇਸ ਸਵਾਲ ਦੇ ਜਵਾਬ ਵਿੱਚ ਸਿਧਾਰਥ ਨੇ ਕਿਹਾ ਕਿ ‘ਮੈਨੂੰ ਆਪਣਾ ਭਵਿੱਖ ਪਤਾ ਨਹੀਂ ਦੋਹਾਂ ਦਾ ਭਵਿੱਖ ਕਿਸ ਤਰ੍ਹਾਂ ਦੇਖਾਂਗਾ’ ।

https://www.instagram.com/p/B8ETQZMhECa/

Related Post