ਰਿਆਲਟੀ ਸ਼ੋਅ ’ਚੋਂ ਬਾਹਰ ਆਏ ਸਿਧਾਰਥ ਡੇ ਨੇ ਦਿਖਾਏ ਆਪਣੇ ਜ਼ਖਮ, ਸ਼ੋਅ ’ਚ ਦਿੱਤੇ ਗਏ ਸਨ ਤਸੀਹੇ, ਕੀਤਾ ਖੁਲਾਸਾ

By  Rupinder Kaler October 31st 2019 11:43 AM

ਏਨੀਂ ਦਿਨੀਂ ਛੋਟੇ ਪਰਦੇ ਦਾ ਰਿਆਲਟੀ ਸ਼ੋਅ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ । ਹਾਲ ਹੀ ਵਿੱਚ ਇਸ ਸ਼ੋਅ ਵਿੱਚੋਂ ਸਿਧਾਰਥ ਡੇ ਬਾਹਰ ਹੋ ਗਏ ਹਨ ਕਿਉਂਕਿ ਉਹਨਾਂ ਤੇ ਔਰਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਲੱਗਿਆ ਸੀ । ਇਹਨਾਂ ਇਲਜ਼ਾਮਾਂ ਦੇ ਚਲਦੇ ਸਿਦਾਰਥ ਤੇ ਸਲਮਾਨ ਖ਼ਾਨ ਦੇ ਵਿਚਾਲੇ ਕਾਫੀ ਬਹਿਸ ਵੀ ਹੋਈ ਹੈ ।

ਸ਼ੋਅ ਵਿੱਚੋਂ ਬਾਹਰ ਹੋਣ ਤੋਂ ਬਾਅਦ ਸਿਧਾਰਥ ਨੇ ਕਈ ਇੰਟਰਵਿਊ ਦਿੱਤੇ ਹਨ । ਜਿਸ ਵਿੱਚ ਉਹਨਾਂ ਨੇ ਸ਼ੋਅ ਦੇ ਸਬੰਧ ਵਿੱਚ ਕਈ ਖੁਲਾਸੇ ਕੀਤੇ ਹਨ । ਇਸ ਦੌਰਾਨ ਸਿਧਾਰਥ ਨੇ ਸ਼ੋਅ ਦੇ ਇੱਕ ਟਾਸਕ ਦੌਰਾਨ ਲੱਗੀ ਸੱਟ ਦਾ ਵੀ ਜ਼ਿਕਰ ਕੀਤਾ ਹੈ । ਇਸ ਖੁਲਾਸੇ ਤੋਂ ਬਾਅਦ ਇਸ ਸ਼ੋਅ ਦੀ ਹਰ ਪਾਸੇ ਤੋਂ ਅਲੋਚਨਾ ਹੋ ਰਹੀ ਹੈ ਤੇ ਸ਼ੋਅ ਨੂੰ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ।

https://twitter.com/SAINAomi1/status/1189505445452341249

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਧਾਰਥ ਨੂੰ ਕਿਸੇ ਗਲਤੀ ਕਰਕੇ ਸ਼ੋਅ ਵਿੱਚ ਟਾਰਚ ਕਰਨ ਦਾ ਟਾਸਕ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਹਨਾਂ ਤੇ ਲਾਲ ਮਿਰਚ ਦਾ ਪਾਉਡਰ, ਕੱਪੜੇ ਧੋਣ ਵਾਲਾ ਸਰਫ, ਬਲੀਚ ਵਰਗੀਆਂ ਚੀਜ਼ਾਂ ਪਾ ਕੇ ਟਾਰਚ ਕੀਤਾ ਗਿਆ ਸੀ ।

https://twitter.com/Tahiya010/status/1189417641431072769

ਇਸ ਸਭ ਕਰਕੇ ਸਿਧਾਰਥ ਦੇ ਸਰੀਰ ਤੇ ਕਈ ਜ਼ਖਮ ਹੋ ਗਏ ਹਨ ਤੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ । ਸਿਧਾਰਥ ਨੇ ਇਹ ਜ਼ਖਮ ਮੀਡੀਆ ਨੂੰ ਵੀ ਦਿਖਾਏ ਹਨ ।

https://twitter.com/RealKrutika/status/1189392301593788416

Related Post