ਸਿਧਾਰਥ ਸ਼ੁਕਲਾ ਨੇ ਟਵੀਟ ਕਰਕੇ ਆਪਣੇ ਵਿਰੋਧੀਆਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ

By  Shaminder July 10th 2020 05:55 PM

ਬਿੱਗ ਬੌਸ ਦੇ ਨਾਲ ਚਰਚਾ ‘ਚ ਆਏ ਸਿਧਾਰਥ ਸ਼ੁਕਲਾ ਨੇ ਆਪਣੇ ਟਵਿਟੱਰ ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ । ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਉਨ੍ਹਾਂ ਨੇਟ ਆਪਣੇ ਟਵੀਟ ‘ਚ ਲਿਖਿਆ ਹੈ ਕਿ “ਲਿਖਿਆ ਦੋਸਤੋ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਮੇਰਾ ਅਕਾਊਂਟ ਹੈ ਅਤੇ ਜੋ ਮੈਂ ਪਸੰਦ ਕਰਦਾ ਹਾਂ ਉਸਨੂੰ ਲਾਈਕ ਕਰਦਾ ਹਾਂ ਅਜਿਹਾ ਇਸਲਈ ਨਹੀਂ ਕਿ ਮੈਂ ਕਿਸੇ ਨੂੰ ਥੱਲੇ ਵਿਖਾਉਣਾ ਚਾਹੁੰਦਾ ਹਾਂ ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਥੱਲੇ ਦਿਖਾਇਆ ਜਾ ਰਿਹਾ ਹੈ ਤਾਂ ਇਹ ਉਨ੍ਹਾਂ ਦੇ ਕਰਮਾਂ ਦੇ ਕਾਰਨ ਤੋਂ ਹੈ ਨਾ ਕੇ ਮੇਰੇ ਕਰਕੇ।

https://twitter.com/sidharth_shukla/status/1281220772351139843

ਮੇਰੇ ਦਿਲ ਵਿੱਚ ਸਾਰਿਆਂ ਦੇ ਲਈ ਪਿਆਰ ਹੈ, ਜੋ ਮੇਰੇ ਲਈ ਅਤੇ ਮੇਰੇ ਬਾਰੇ ਗਲਤ ਸੋਚਦੇ ਹਨ ਉਨ੍ਹਾਂ ਲਈ ਵੀ।ਫੈਨਜ਼ ਨੇ ਸਿਧਾਰਥ ਸ਼ੁਕਲਾ ਦੇ ਇਸ ਟਵੀਟ ਦਾ ਸੁਪੋਰਟ ਕੀਤਾ ਹੈ।ਹਾਲਾਂਕਿ ਸਿਧਾਰਥ ਦੇ ਇਸ ਟਵੀਟ ਤੋਂ ਸਾਫ ਨਹੀਂ ਹੋ ਰਿਹਾ ਹੈ ਕਿ ਉਹ ਆਖਿਰ ਕਿਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹਨ।

https://www.instagram.com/p/CCYEmFUJbOz/

ਇਨ੍ਹਾਂ ਦਿਨੀਂ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ , ਉਹ ਆਪਣੇ ਪੋਸਟ ਤੋਂ ਆਪਣੇ ਫੈਨਜ਼ ਨੂੰ ਖੂਬ ਮੋਟੀਵੇਟ ਅਤੇ ਗਾਈਡ ਵੀ ਕਰਦੇ ਹਨ।ਨੈਸ਼ਨਲ ਡੈਵਲਪਮੈਂਟ ਤੇ ਵੀ ਸਿਧਾਰਥ ਆਪਣੀ ਰਾਇ ਰੱਖਦੇ ਹਨ।ਪਿਛਲੇ ਦਿਨੀਂ ਸਰਕਾਰ ਦੇ ਚੀਨੀ ਐਪਸ ਨੂੰ ਬੈਨ ਕਰਨ ਦੇ ਫੈਸਲੇ ਤੇ ਅਦਾਕਾਰ ਨੇ ਖੁਸ਼ੀ ਜਤਾਈ ਸੀ।

Related Post