ਸਿੱਧੂ ਮੂਸੇ ਵਾਲਾ ਲੈ ਕੇ ਆਏ ਨੇ ਇੱਸਾ ਜੱਟ ਗੀਤ ਦੀ ਵੀਡੀਓ

By  PTC Buzz October 30th 2017 12:33 PM

ਸਿੱਧੂ ਮੂਸੇ ਵਾਲਾ ਇਕ ਵਾਰ ਫਿਰ ਆ ਗਏ ਨੇ “ਇੱਸਾ ਜੱਟ” ਗੀਤ ਲੈ ਕੇ | ਜੀ ਹਾਂ ਗੀਤ ਦਾ ਆਡੀਓ ਤਾਂ ਅਲਰੈਡੀ ਹਿੱਟ ਹੀ ਸੀ ਪਰ ਮੂਸੇ ਵਾਲਾ ਦੇ ਫੈਨਸ ਇਸ ਗੀਤ ਦਾ ਵੀਡੀਓ ਦੇਖਣਾ ਚਾਹੁੰਦੇ ਸੀ ਤੇ ਆਖ਼ਿਰਕਾਰ ਸਿੱਧੂ ਮੂਸੇ ਵਾਲਾ ਨੇ ਇਸ ਗੀਤ ਦੀ ਵੀਡੀਓ ਰਿਲੀਜ਼ ਕਰ ਹੀ ਦਿੱਤਾ |

Issa Jatt ਦੀ ਵੀਡੀਓ ਵੀ ਉਨ੍ਹਾਂ ਦੇ ਅਖੀਰਲੇ ਗੀਤ “SO HIGH” ਦੀ ਵੀਡੀਓ ਵਾਂਗ ਹੀ ਬਹੁਤ ਅੱਤ ਹੈ, ਇਕਦਮ ਗੈਂਗਸਟਰ ਵਰਗਾ ਇਹਸਾਸ ਦਿਵਾ ਰਹੀ ਹੈ | ਵੀਡੀਓ ਦੇ ਰਿਲੀਜ਼ ਹੁੰਦਿਆਂ ਹੀ ਇਹ ਗੀਤ ਯੂ-ਟਿਊਬ ਤੇ ਟਰੇਂਡਿੰਗ ਦੇ ਵਿਚ ਆ ਗਿਆ ਹੈ | ਜੋ ਵੀ ਕਹੋ ਗਿੱਪੀ ਗਰੇਵਾਲ ਇਸ ਸਮੇਂ ਸੱਭ ਤੋਂ ਜ਼ਿਆਦਾ ਖੁਸ਼ ਹੋਣਗੇ | ਸਿੱਧੂ ਮੂਸੇ ਵਾਲਾ ਲਗਾਤਾਰ ਚਾਰਟਬਸਟਰ ਗੀਤ ਦੇ ਰਹੇ ਨੇ | ਹੁਣ ਉਹ ਸਮਾਂ ਵੀ ਦੂਰ ਨਹੀਂ ਜਦੋ ਸਿੱਧੂ ਮੂਸੇ ਵਾਲਾ ਦਾ ਨਾਮ ਟਾਪ ਦੇ ਕਲਾਕਾਰਾਂ 'ਚ ਸ਼ਾਮਿਲ ਹੋ ਜਾਏਗਾ !

Related Post