ਵਿਆਹ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਿੱਧੂ ਮੂਸੇ ਵਾਲੇ ਦਾ ਕਰਾਰਾ ਜਵਾਬ, ਲਾਈਵ ਸ਼ੋਅ 'ਚ ਹਰ ਮੁੱਦੇ 'ਤੇ ਖੁੱਲ੍ਹ ਕੀਤੀ ਗੱਲ, ਦੇਖੋ ਵੀਡੀਓ

By  Aaseen Khan October 28th 2019 11:02 AM

ਸਿੱਧੂ ਮੂਸੇ ਵਾਲਾ ਜਿਹੜਾ ਆਪਣੇ ਗਾਣਿਆਂ ਦੇ ਕਰਕੇ ਤਾਂ ਚਰਚਾ 'ਚ ਬਣਿਆ ਹੀ ਰਹਿੰਦਾ ਹੈ ਪਰ ਉੱਥੇ ਹੀ ਸਟੇਜਾਂ ਤੋਂ ਅਤੇ ਗਾਣਿਆਂ 'ਚ ਆਪਣੇ ਵਿਰੋਦੀਆਂ ਦੀ ਇੱਕਲੀ ਇੱਕਲੀ ਗੱਲ ਦਾ ਜਵਾਬ ਦੇਣ ਲਈ ਵੀ ਜਾਣੇ ਜਾਂਦੇ ਹਨ। ਹੁਣ ਅਜਿਹਾ ਹੀ ਹੋਇਆ ਨਿਊਜ਼ੀਲੈਂਡ ਦੇ ਲਾਈਵ ਸ਼ੋਅ ਦੌਰਾਨ ਜਿੱਥੇ ਸਿੱਧੂ ਮੂਸੇ ਵਾਲਾ ਨੇ ਆਪਣੇ ਵਿਆਹ ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਦੱਸ ਦਈਏ ਪਿਛਲੇ ਦਿਨੀਂ ਸਿੱਧੂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਸਨ ਜਿਸ ਨੂੰ ਦੇਖ ਕਈ ਲੋਕਾਂ ਵੱਲੋਂ ਕਿਹਾ ਗਿਆ ਕਿ ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਹੈ ਅਤੇ ਉਸ ਦਾ ਵਿਆਹ ਹੋ ਗਿਆ ਹੈ। ਹੁਣ ਲਾਈਵ ਸ਼ੋਅ ਦੌਰਾਨ ਸਿੱਧੂ ਨੇ ਹਰ ਇੱਕ ਗੱਲ ਦਾ ਜਵਾਬ ਆਪਣੇ ਹੀ ਅੰਦਾਜ਼ 'ਚ ਦਿੱਤਾ ਹੈ। ਇਸ ਦੌਰਾਨ ਸਿੱਧੂ ਦਾ ਗੁੱਸਾ ਵੀ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਉਹਨਾਂ ਨੇ ਵਿਰੋਧੀਆਂ ‘ਤੇ ਖੂਬ ਤੰਜ ਕਸਿਆ।

ਉਹਨਾਂ ਕਿਹਾ ਕਿ ਲੋਕਾਂ ਤੋਂ ਕਿਸੇ ਦੀ ਚੜਾਈ ਨਹੀਂ ਜ਼ਰੀ ਜਾਂਦੀ ਤਾਂ ਉਸ ਦੀ ਬਦਨਾਮੀ ਕਰਨ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਮੇਰੇ ਵਿਆਹ ਦਾ ਜ਼ਿਆਦਾ ਫਿਕਰ ਆ ਉਹਨਾਂ ਨੂੰ ਤਾਂ ਮੈਂ ਸਪੈਸ਼ਲ ਵਿਆਹ ਦਾ ਕਾਰਡ ਭੇਜਾਂਗਾ, ਜੇ ਕੁਝ ਅਜਿਹਾ ਹੋਵੇਗਾ ਤਾਂ ਮੈਂ ਪਹਿਲਾਂ ਦੱਸ ਦੇਵਾਂਗਾ।ਸਿੱਧੂ ਨੇ ਕਿਹਾ ਕਿ ਅੱਜ ਇਸ ਸ਼ੋਅ ‘ਚ ਇਨ੍ਹੇ ਲੋਕ ਉਹਨਾਂ ਨੂੰ ਦੇਖਣ ਆਏ ਹਨ ਤਾਂ ਉਸ ਦੀ ਸਿਰਫ ਕਲਮ ਤੇ ਗਾਇਕੀ ਕਾਰਨ ਦੇਖਣ ਆਏ ਹਨ ਨਾ ਕਿ ਕਰੈਕਟਰ ਕਰਕੇ ਦੇਖਣ ਆਏ ਹਨ। ਇਸ ਸ਼ੋਅ ਦੀ ਇੱਕ ਵੀਡੀਓ ਕਲਿੱਪ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀਂ ਸਾਫ਼ ਸਿੱਧੂ ਦੀ ਜ਼ੁਬਾਨੀ ਸਭ ਕੁਝ ਸੁਣ ਸਕਦੇ ਹੋ।

ਹੋਰ ਵੇਖੋ : ਇੰਝ ਸਿੱਧੂ ਮੂਸੇ ਵਾਲਾ ਅਤੇ ਸੋਨਮ ਬਾਜਵਾ ਨੇ ਸ਼ੂਟ ਕੀਤਾ ਗੀਤ 'ਜੱਟੀ ਜਿਉਣੇ ਮੌੜ ਵਰਗੀ', ਦੇਖੋ ਵੀਡੀਓ 

 

View this post on Instagram

 

NEGETIVE ROLE TE JUBAN TE CONTROL RAKHIDA MITTRA , KYOK TARRAKI GALLAN NU NI SACH NU MILDI A ??

A post shared by Sidhu Moosewala (ਮੂਸੇ ਆਲਾ) (@sidhu_moosewala) on Sep 18, 2019 at 7:53am PDT

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸਿੱਧੂ ਮੂਸੇ ਵਾਲਾ ਨੇ ਆਲੋਚਕਾਂ ਨੂੰ ਇਸ ਤਰ੍ਹਾਂ ਜਵਾਬ ਦਿੱਤਾ ਹੋਵੇ ਅਕਸਰ ਉਹ ਆਪਣੇ ਗੀਤਾਂ 'ਚ ਵੀ ਕਈ ਵਾਰ ਰਿਪਲਾਈ ਕਰ ਚੁੱਕੇ ਹਨ। ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਸਿੱਧੂ ਮੂਸੇ ਵਾਲਾ ਆਪਣੇ ਇਸੇ ਬੇਬਾਕ ਸੁਭਾਅ ਦੇ ਚਲਦਿਆਂ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ।

Related Post