ਸਿੱਧੂ ਮੂਸੇ ਵਾਲਾ ਨੇ ਜਦੋਂ ਕੈਨੇਡਾ ਦੀਆਂ ਸੜਕਾਂ 'ਤੇ ਗਾਇਆ 'ਛੱਲਾ', ਵੀਡੀਓ ਹੋਇਆ ਵਾਇਰਲ

By  Aaseen Khan June 4th 2019 12:32 PM -- Updated: June 4th 2019 12:33 PM

ਸਿੱਧੂ ਮੂਸੇ ਵਾਲਾ ਨੇ ਜਦੋਂ ਕੈਨੇਡਾ ਦੀਆਂ ਸੜਕਾਂ 'ਤੇ ਗਾਇਆ 'ਛੱਲਾ', ਵੀਡੀਓ ਹੋਇਆ ਵਾਇਰਲ : ਸਿੱਧੂ ਮੂਸੇ ਵਾਲਾ ਜਿਸ ਨੇ ਬਹੁਤ ਘੱਟ ਸਮੇਂ 'ਚ ਪੰਜਾਬੀ ਇੰਡਸਟਰੀ 'ਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਸ਼ੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲੇ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਿੱਧੂ ਮੂਸੇ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਗੀਤ 'ਛੱਲਾ' ਗਾਉਂਦੇ ਹੋਏ ਸੁਣਾਈ ਦੇ ਰਹੇ ਹਨ। ਛੱਲਾ ਗੀਤ ਨੂੰ ਗੁਰਦਾਸ ਮਾਨ ਤੋਂ ਲੈ ਕੇ ਬਹੁਤ ਸਾਰੇ ਨਾਮੀ ਗਾਇਕ ਅਵਾਜ਼ ਦੇ ਚੁੱਕੇ ਹਨ। ਹੁਣ ਸਿੱਧੂ ਮੂਸੇ ਵਾਲਾ ਵੀ ਇਹ ਗੀਤ ਛੱਲਾ ਗਾਉਂਦੇ ਹੋ ਨਜ਼ਰ ਆ ਰਹੇ ਹਨ।

ਵੀਡੀਓ ਦੇਖਣ 'ਤੇ ਪਤਾ ਲੱਗਦਾ ਹੈ ਕਿ ਇਹ ਕੈਨੇਡਾ ਦੀਆਂ ਸੜਕਾਂ ਦਾ ਹੋ ਸਕਦਾ ਹੈ ਜਿੱਥੇ ਸਿੱਧੂ ਮੂਸੇ ਵਾਲਾ ਅਤੇ ਉਹਨਾਂ ਦੇ ਯਾਰ ਦੋਸਤ ਇਕੱਠੇ ਹੋ ਕੇ ਉਹਨਾਂ ਤੋਂ ਗੀਤ ਸੁਣ ਰਹੇ ਹਨ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਦੀਆਂ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਜਿਸ 'ਚ ਉਹ ਆਪਣੀ ਸ਼ਾਨਦਾਰ ਗਾਇਕੀ ਦੀਆਂ ਝਲਕਾਂ ਇਸ ਤਰ੍ਹਾਂ ਦਿਖਾਉਂਦੇ ਰਹਿੰਦੇ ਹਨ।

ਹੋਰ ਵੇਖੋ : ਗੁਰੂ ਰੰਧਾਵਾ ਨੇ ਪੱਗ ਬੰਨ੍ਹ ਕੇ ਸਾਂਝੀ ਕੀਤੀ ਤਸਵੀਰ,ਕਿਹਾ 'ਹੌਲੀ ਹੌਲੀ ਸਿੱਖ ਲਵਾਂਗੇ ਪੱਗ ਬੰਨ੍ਹਣੀ'

 

View this post on Instagram

 

PB 31 IN THE GAME “POISON “ @official_rnait @agam.mann @kiddworldwide

A post shared by Sidhu Moosewala (ਮੂਸੇ ਆਲਾ) (@sidhu_moosewala) on May 29, 2019 at 8:35pm PDT

ਸਿੱਧੂ ਮੂਸੇ ਵਾਲਾ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਹਿੱਟ ਨੰਬਰਾਂ ਦੀ ਕੋਈ ਗਿਣਤੀ ਹੀ ਨਹੀਂ ਹੈ ਉਹਨਾਂ ਦੇ ਹਰ ਇੱਕ ਗੀਤ ਨੂੰ ਲੋਕਾਂ ਵੱਲੋਂ ਅੰਤਾਂ ਦਾ ਪਿਆਰ ਮਿਲਿਆ ਹੈ। ਸਿੱਧੂ ਮੂਸੇ ਵਾਲਾ ਜਲਦ ਆਰ ਨੇਤ ਨਾਲ ਵੀ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਫਰਸਟ ਲੁੱਕ ਵੀ ਸਾਹਮਣੇ ਆ ਚੁੱਕਿਆ ਹੈ।

Related Post