10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ 'ਚ ਕੀਤਾ ਇਹ ਮੁਕਾਮ ਹਾਸਿਲ
10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ 'ਚ ਕੀਤਾ ਇਹ ਮੁਕਾਮ ਹਾਸਿਲ : ਅੱਜ ਕੱਲ ਸ਼ੋਸ਼ਲ ਮੀਡੀਆ 'ਤੇ 10 ਸਾਲਾ ਚੈਲੇਂਜ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਚ ਵਿਅਕਤੀ ਆਪਣੀ 10 ਸਾਲ ਪਹਿਲਾਂ ਦੀ ਤਸਵੀਰ ਸ਼ੇਅਰ ਕਰਦਾ ਹੈ ਅਤੇ ਉਸ ਦੇ ਨਾਲ ਅੱਜ ਦੀ ਤਸਵੀਰ ਵੀ ਜੋੜਦਾ ਹੈ। ਆਮ ਤੋਂ ਲੈ ਕੇ ਫ਼ਿਲਮੀ ਸਿਤਾਰੇ ਅਤੇ ਗਾਇਕ ਇਸ ਚੈਲੇਂਜ ਨੂੰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰ ਰਹੇ ਹਨ।
View this post on Instagram
ONE YEAR CHALLANGE !!!!!!! THANX FOR EVERYTHING WAHEGURU G
ਅਜਿਹਾ ਹੀ ਚੈਲੇਂਜ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਵੱਡੇ ਨਾਮ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਪਰ 10 ਸਾਲ ਦਾ ਨਹੀਂ ਉਹਨਾਂ ਆਪਣੀ 1 ਹੀ ਸਾਲ ਦੀ ਮਿਹਨਤ ਨੂੰ ਪ੍ਰਸ਼ੰਸ਼ਕਾਂ ਅੱਗੇ ਰੱਖਿਆ ਹੈ ਜਿਸ 'ਚ ਪਿਛਲੇ ਸਾਲ ਸਿੱਧੂ ਮੂਸੇ ਵਾਲਾ ਸਟੇਜ 'ਤੇ ਗਾਇਕ ਦੇ ਪਿੱਛੇ ਖੜੇ ਨਜ਼ਰ ਆ ਰਹੇ ਨੇ ਅਤੇ ਅੱਜ ਦੀ ਤਸਵੀਰ 'ਚ ਸਿੱਧੂ ਸਟੇਜ 'ਤੇ ਸਭ ਤੋਂ ਮੂਹਰੇ ਖੜਾ ਹੈ ਅਤੇ ਲੱਖਾਂ ਲੋਕ ਉਹਨਾਂ ਨੂੰ ਸੁਣ ਰਹੇ ਹਨ। ਇਹ ਉਹਨਾਂ ਦੀ ਇੱਕ ਸਾਲ ਦੀ ਮਿਹਨਤ ਹੈ ਜਿਸ ਦੇ ਸਦਕਾ ਬੈਕ ਸਟੇਜ ਤੋਂ ਅੱਜ ਸਿੱਧੂ ਮੂਸੇ ਵਾਲਾ ਫਰੰਟ ਸਟੇਜ ਦਾ ਬਾਦਸ਼ਾਹ ਬਣ ਚੁੱਕਿਆ ਹੈ।
View this post on Instagram
ਹੋਰ ਵੇਖੋ : ਆਖਿਰ 7 ਸਾਲਾਂ ਤੋਂ ਕਿਹੜਾ ਬਾਰੂਦ ਸਾਂਭੀ ਬੈਠੇ ਨੇ ਅੰਮ੍ਰਿਤ ਮਾਨ , ਸੁਣੋ ਉਹਨਾਂ ਦੇ ਮੂਹੋਂ
ਉਹਨਾਂ ਆਪਣੇ ਇਸ ਕਾਮਯਾਬੀ ਲਈ ਤਸਵੀਰ ਦੀ ਕੈਪਸ਼ਨ 'ਚ ਵਾਹਿਗੁਰੂ ਦਾ ਧੰਨਵਾਦ ਕੀਤਾ ਹੈ। ਜ਼ਾਹਿਰ ਹੈ ਇਹ ਸਿਰਫ ਇੱਕ ਸਾਲ ਨਹੀਂ ਹੈ ਸਗੋਂ ਇਸ ਮੁਕਾਮ 'ਤੇ ਪਹੁੰਚਣ ਲਈ ਉਹਨਾਂ ਦੀਆਂ ਕਈ ਰਾਤਾਂ ਦੀ ਨੀਂਦ ਲੱਗੀ ਹੋਵੇਗੀ ਅਤੇ ਕਾਫੀ ਔਂਕੜਾਂ ਭਰੇ ਰਾਹ ਵੀ ਦੇਖੇ ਹੋਣਗੇ। ਪਰ ਅੱਜ ਸਿੱਧੂ ਮੂਸੇ ਵਾਲਾ ਗਾਇਕੀ ਦੀ ਦੁਨੀਆਂ 'ਚ ਵੱਡਾ ਨਾਮ ਬਣ ਚੁੱਕਿਆ ਹੈ।