Byg Byrd ਦੇ ਨਿਸ਼ਾਨੇ ’ਤੇ ਆਏ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ…!

By  Rupinder Kaler October 30th 2021 04:54 PM

ਸੰਨੀ ਮਾਲਟਨ (Sunny Malton ) ਤੇ ਉਸ ਦਾ ਪੁਰਾਣਾ ਦੋਸਤ ਸਿੱਧੂ ਮੂਸੇਵਾਲਾ (Sidhu Moosewala) ਇੱਕ ਵਾਰ ਫਿਰ ਇੱਕਠੇ ਹੋ ਗਏ ਹਨ । ਜਿਸ ਐਲਾਨ ਸੰਨੀ ਮਾਲਟਨ ਨੇ ਹਾਲ ਹੀ ਵਿੱਚ ਇੱਕ ਪੋਸਟ ਸਾਂਝੀ ਕਰਕੇ ਕੀਤਾ ਸੀ । ਦੋਹਾਂ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਦੋਵੇਂ ਕੋਈ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਨ । ਪਰ ਕੁਝ ਲੋਕ ਇਸ ਸਭ ਤੋਂ ਖੁਸ਼ ਨਹੀਂ ਹਨ । ਜਿਸ ਦਾ ਅੰਦਾਜ਼ਾ ਸਿੱਧੂ ਮੂਸੇਵਾਲਾ ਦੇ ਦੋਸਤ ਰਹੇ Byg Byrd ਦੀ ਪੋਸਟ ਤੋਂ ਲਗਾਇਆ ਜਾ ਸਕਦਾ ਹੈ ।

Sidhu Moose Wala Controversy With Byg Byrd-Sunny Malton Pic Courtesy: Instagram

ਹੋਰ ਪੜ੍ਹੋ :

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਹੈ ਗੁਰਤਾ ਗੱਦੀ ਦਿਵਸ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

Sidhu Moose Wala Controversy With Byg Byrd And Sunny Malton Pic Courtesy: Instagram

Byg Byrd ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਬਿਨ੍ਹਾਂ ਕਿਸੇ ਦਾ ਨਾਂਅ ਲਏ ਲਿਖਿਆ ਹੈ ‘ਜੇ ਤੁਹਾਡੇ ਕੋਲ ਨਿਰਮਾਤਾ ਹਨ ਜੋ ਤੁਹਾਡੇ ਤੋਂ ਘੱਟ ਫੀਸ ਲੈਂਦੇ ਹਨ, ਤਾਂ ਮੇਰੇ ਕੋਲ ਕਲਾਕਾਰ ਹਨ ਜੋ ਮੈਨੂੰ ਵੱਧ ਪੈਸੇ ਦਿੰਦੇ ਹਨ !’ ਇਸ ਪੋਸਟ ਵਿੱਚ Byg Byrd  ਨੇ ਕਿਸੇ ਦਾ ਨਾਂਅ ਨਹੀਂ ਲਿਆ ਪਰ ਦੋਹਾਂ ਪਾਰਟੀਆਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ Byg Byrd ਨੇ ਸਿੱਧੂ ਮੂਸੇਵਾਲਾ (Sidhu Moosewala)  ਤੇ ਸੰਨੀ ਮਾਲਟਨ ਤੇ ਨਿਸ਼ਾਨਾ ਸਾਧਿਆ ਹੈ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ(Sidhu Moosewala)  , ਬਿੱਗ ਬਰਡ ਅਤੇ ਸੰਨੀ ਮਾਲਟਨ ਇੱਕ ਗੀਤ ਦੇ ਲੀਕ ਹੋਣ ਦੇ ਮੁੱਦੇ ਨੂੰ ਲੈ ਕੇ ਵੱਖ ਹੋਏ ਸਨ । ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ, ਸੰਨੀ ਨੇ ਵੀ ਬਿੱਗ ਬਰਡ ਤੋਂ ਕਿਨਾਰਾ ਕਰ ਲਿਆ ਸੀ । ਹੁਣ ਉਸ ਦੀ ਕਹਾਣੀ ਦੇਖ ਕੇ ਅਜਿਹਾ ਲਗਦਾ ਹੈ ਕਿ ਸੰਨੀ ਅਤੇ ਸਿੱਧੂ ਦਾ ਲਿੰਕ ਅੱਪ ਤੋਣ ਤੋਂ ਬਿੱਗ ਬਰਡ ਖੁਸ਼ ਨਹੀਂ ਹਨ ।

Related Post