ਸਿੱਧੂ ਮੂਸੇਵਾਲਾ ਦੁਆਰਾ ਲਿਖੇ ਗੀਤ ਰਸ਼ੀਅਨ ਟੈਂਕ ਦਾ ਟੀਜ਼ਰ ਹੋਇਆ ਰਿਲੀਜ਼

By  Rajan Sharma September 27th 2018 10:45 AM

ਮਸ਼ਹੂਰ ਪੰਜਾਬੀ ਗਾਇਕ ” ਸਿੱਧੂ ਮੂਸੇਵਾਲਾ ”sidhu moosewala ਆਪਣੇ ਨਵੇਂ ਪੰਜਾਬੀ ਗੀਤ ” ਰਸ਼ੀਅਨ ਟੈਂਕ ” punjabi song ਨਾਲ ਜਲਦ ਹੀ ਸਭ ਦੇ ਦਰਮਿਆਨ ਹਾਜਿਰ ਹੋਣ ਜਾ ਰਹੇ ਹਨ | ਇਸ ਗੀਤ ਨੂੰ ” ਖੁਸ਼ ਰੋਮਾਣਾ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਸਿੱਧੂ ਮੂਸੇਵਾਲਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਦਾ ਮਿਊਜ਼ਿਕ ”ਬਿਗ ਬਰਡ” ਦੁਆਰਾ ਤਿਆਰ ਕੀਤਾ ਗਿਆ ਹੈ | ਇਸਦੀ ਜਾਣਕਾਰੀ ” ਸਿੱਧੂ ਮੂਸੇਵਾਲਾ ” ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇਸ ਗੀਤ ਦਾ ਟੀਜ਼ਰ ਸਾਂਝਾ ਕਰਦੇ ਹੋਏ ਸਭ ਨਾਲ ਸਾਂਝੀ ਕੀਤੀ ਹੈ | ਇਹ ਗੀਤ 30 ਸਤੰਬਰ ਨੂੰ ਰਿਲੀਜ ਹੋਵੇਗਾ | ਸਿੱਧੂ ਮੂਸੇਵਾਲਾ ਨੇ ਆਪਣੇ ਦੋ ਹਜ਼ਾਰ ਸਤਾਰਾਂ ‘ਚ ਆਪਣੇ ਸੰਗੀਤਕ ਕਰੀਅਰ ਨੂੰ ਗੀਤ ‘ਉੱਚੀਆਂ ਗੱਲਾਂ’ , ‘ਜੀ ਵੈਗਨ’ ਅਤੇ ਲਾਈਫ ਸਟਾਈਲ’ ਗੀਤਾਂ ਨਾਲ ਸ਼ੁਰੂ ਕੀਤਾ ਅਤੇ ਸ਼ੋਸ਼ਲ ਮੀਡੀਆ ‘ਤੇ ਇਹ ਗੀਤ ਏਨੇ ਮਕਬੂਲ ਹੋਏ ਕਿ ਸਿੱਧੂ ਮੂਸੇਵਾਲਾ ਨੂੰ ਇਨਾਂ ਗੀਤਾਂ ਨੇ ਰਾਤੋ ਰਾਤ ਕਾਮਯਾਬ ਗਾਇਕਾਂ ਦੀ ਕਤਾਰ ‘ਚ ਲਿਆ ਕੇ ਖੜਾ ਕਰ ਦਿੱਤਾ ।

https://www.instagram.com/p/BoLV2sPA1h_/?taken-by=sidhu_moosewala

ਉਨ੍ਹਾਂ ਦਾ ਅਸਲ ਨਾਂਅ ਸ਼ੁਭਦੀਪ ਸਿੰਘ ਸਿੱਧੂ ਹੈ ।ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਹ ਸਿੱਧੂ ਮੂਸੇਵਾਲਾ sidhu moosewala ਦੇ ਤੌਰ ‘ਤੇ ਜਾਣੇ ਜਾਣ ਲੱਗ ਪਏ ।ਉਨ੍ਹਾਂ ਨੇ ਆਪਣੀ ਬੀ.ਏ. ਦੀ ਪੜਾਈ ਲੁਧਿਆਣਾ ਦੇ ਗੁਰੂ ਨਾਨਕ ਕਾਲਜ ਆਫ ਇੰਜੀਨੀਅਰਿੰਗ ਤੋਂ ਪੂਰੀ ਕੀਤੀ ।ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ ।

https://www.instagram.com/p/BoLMDVFgksO/?taken-by=sidhu_moosewala

ਹਾਲ ਹੀ ਵਿਚ ਇਹਨਾਂ ਉਨ੍ਹਾਂ ਨੇ ਫਿਲਮ ‘ਡਾਕੂਆਂ ਦਾ ਮੁੰਡਾ’punjabi song ‘ਚ ਵੀ ਇੱਕ ਗੀਤ ਗਾਇਆ ਜਿਸਦਾ ਨਾਮ ਹੈ ” ਡਾਲਰ ” | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 28 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |

Related Post