ਵੀਡੀਓ ਸਾਂਝਾ ਕਰਕੇ ਸਿੱਧੂ ਮੂਸੇਵਾਲਾ ਨੇ ਆਪਣੀ ਮੰਗਣੀ ਬਾਰੇ ਕੀਤਾ ਇਹ ਨਵਾਂ ਖੁਲਾਸਾ

By  Rupinder Kaler August 30th 2019 04:10 PM

ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਛਛੋੋਪੰਜ ਵਿੱਚ ਪਾਇਆ ਹੋਇਆ ਹੈ । ਇਸ ਤਸਵੀਰ ਵਿੱਚ ਉਹ ਇੱਕ ਕੁੜੀ ਤੇ ਕੁਝ ਹੋਰ ਲੋਕਾਂ ਨਾਲ ਬੈਠੇ ਹੋਏ ਹਨ । ਇਸ ਤਸਵੀਰ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਅੰਦਾਜ਼ਾ ਲਗਾਇਆ ਸੀ ਕਿ ਸਿੱਧੂ ਮੂਸੇਵਾਲਾ ਦੇ ਵਿਆਹ ਦੀ ਸ਼ਹਿਨਾਈ ਛੇਤੀ ਹੀ ਸੁਣਾਈ ਦੇਣ ਵਾਲੀ ਹੈ ।

https://www.instagram.com/p/B1sB56GA278/

ਪਰ ਇਹਨਾਂ ਅਫਵਾਹਾਂ ਤੇ ਸਿੱਧੂ ਮੂਸੇਵਾਲਾ ਨੇ ਹੁਣ ਬਰੇਕ ਲਗਾ ਦਿੱਤੀ ਹੈ । ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਖੁਲਾਸਾ ਕੀਤਾ ਹੈ ਕਿ ਇਹ ਤਸਵੀਰ ਉਹਨਾਂ ਦੇ ਆਉਣ ਵਾਲੇ ਗਾਣੇ ਦੇ ਸੈੱਟ ਦੀ ਹੈ, ਤੇ ਇਹ ਗਾਣਾ ਉਹ ਛੇਤੀ ਹੀ ਲੈ ਕੇ ਆਉਣ ਵਾਲੇ ਹਨ ।

sidhu moosewala sidhu moosewala

ਸਿੱਧੂ ਨੇ ਕਿਹਾ ਹੈ ਕਿ ਉਹਨਾਂ ਦੇ ਵਿਆਹ ਦੀ ਮੰਗਣੀ ਦੀਆਂ ਖਬਰਾਂ ਬਿਲਕੁਲ ਝੂਠੀਆਂ ਹਨ । ਸਿੱਧੂ ਨੇ ਕਿਹਾ ਕਿ ਵਿਆਹ ਕੋਈ ਲੁਕੋਣ ਵਾਲੀ ਚੀਜ਼ ਨਹੀਂ, ਜਦੋਂ ਉਹ ਵਿਆਹ ਕਰਵਾਉਣਗੇ ਇਸ ਦੀ ਖੁਸ਼ੀ ਉਹ ਸਭ ਨਾਲ ਸਾਂਝੀ ਕਰਨਗੇ ।

https://www.instagram.com/p/B1yO5AxnV-_/

ਸਿੱਧੂ ਵੱਲੋਂ ਆਪਣੀ ਮੰਗਣੀ ਨੂੰ ਲੈ ਕੇ ਕੀਤਾ ਇਹ ਖੁਲਾਸੇ ਨੇ ਭਾਵੇ ਉਹਨਾਂ ਦੇ ਮੰਗਣੀ ਦੀਆਂ ਖ਼ਬਰਾਂ ਤੇ ਬਰੇਕ ਲਗਾ ਦਿੱਤੀ ਹੈ । ਪਰ ਉਹਨਾਂ ਦੇ ਪ੍ਰਸ਼ੰਸ਼ਕ ਇਸ ਗੱਲ ਨੂੰ ਉਦੋਂ ਹੀ ਸੱਚ ਮੰਨਣਗੇ ਜਦੋਂ ਇਸ ਗਾਣੇ ਦੀ ਵੀਡੀਓ ਸਾਹਮਣੇ ਆਵੇਗੀ ।

Related Post