ਸਿੱਧੂ ਮੂਸੇਵਾਲਾ ਆਪਣੇ ਪਿਤਾ ਨਾਲ ਟ੍ਰੈਕਟਰ ‘ਤੇ ਇਸ ਤਰ੍ਹਾਂ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

By  Shaminder August 8th 2020 04:25 PM

ਆਪਣੇ ਗਾਣਿਆਂ ਕਰਕੇ ਚਰਚਾ ‘ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਦੀ ਆਪਣੇ ਪਿਤਾ ਦੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਨੇ ।

https://www.instagram.com/p/CDmAketgk8h/

ਉਹ ਆਪ ਵੀ ਟ੍ਰੈਕਟਰ ‘ਤੇ ਸਵਾਰ ਹਨ ਜਦੋਂਕਿ ਉਨ੍ਹਾਂ ਦੇ ਪਿਤਾ ਦੂਜੇ ਟ੍ਰੈਕਟਰ ‘ਤੇ ਸਵਾਰ ਹਨ ।ਪਿਤਾ ਪੁੱਤਰ ਦੀ ਇਸ ਜੋੜੀ ਦੀ ਤਸਵੀਰ ਨੂੰ ਸਿੱਧੂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਇਸ ਤਸਵੀਰ ‘ਤੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

https://www.instagram.com/p/B8odkdrp2Ys/

ਆਪਣੇ ਗੀਤਾਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿਣ ਵਾਲੇ ਸਿੱਧੂ ਮੂਸੇਵਾਲਾ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਉਨ੍ਹਾਂ ਦਾ ਅਸਲ ਨਾਂਅ ਸ਼ੁਭਜੀਤ ਸਿੰਘ ਸਿੱਧੂ ਹੈ ।

https://www.instagram.com/p/B7TnyZMJ6Ou/

Related Post