ਰੇਂਜ ਰੋਵਰ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਚੜਿਆ ‘ਓਪਨ ਜੀਪ’ ਦਾ ਬੁਖਾਰ, ਕੁਝ ਇਸ ਤਰ੍ਹਾਂ ਦੀ ਹੋਵੇਗੀ ਮੂਸੇਵਾਲਾ ਦੀ ‘ਓਪਨ ਜੀਪ’, ਵੀਡੀਓ ਵਾਇਰਲ

By  Shaminder August 5th 2020 01:27 PM -- Updated: August 5th 2020 01:29 PM

ਸਿੱਧੂ ਮੂਸੇਵਾਲਾ ਆਪਣੇ ਗਾਣਿਆਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ ਅਤੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਹੀ ਜ਼ਿਆਦਾ ਭਰਵਾਂ ਹੁੰਗਾਰਾ ਮਿਲਦਾ ਹੈ । ਉਨ੍ਹਾਂ ਦਾ ਕੋਈ ਵੀ ਵੀਡੀਓ ਤੁਰੰਤ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦਾ ਹੈ । ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

https://www.instagram.com/p/CDf3g2mgEl-/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਇੱਕ ਮਕੈਨਿਕ ਕੋਲ ਪਹੁੰਚੇ ਹੋਏ ਹਨ ।ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਜੀਪ ਤਿਆਰ ਕਰਵਾਉਣ ਜਾ ਰਹੇ ਹਨ ਅਤੇ ਉਹ ਇਸ ਵੀਡੀਓ ‘ਚ ਵੀ ਇਸ ਜੀਪ ਦੇ ਪਾਰਟਸ ਬਾਰੇ ਪੁੱਛਦੇ ਹੋਏ ਦਿਖਾਈ ਦੇ ਰਹੇ ਹਨ ।

https://www.instagram.com/p/B7TnyZMJ6Ou/

ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਦਿੱਤੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਇੱਕ ਹਿੱਟ ਗੀਤ ਕੱਢਿਆ। ਜੋ ਕਿ ‘ਡਾਕਟਰ’ ਟਾਈਟਲ ਹੇਠ ਕੱਢਿਆ ਗਿਆ ਸੀ ।ਇਸ ਗੀਤ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਹੇਟਰਾਂ ਨੂੰ ਜਵਾਬ ਦਿੱਤਾ ਸੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਈ ਫ਼ਿਲਮਾਂ ਲਈ ਵੀ ਕੰਮ ਕਰ ਰਹੇ ਨੇ ।

https://www.instagram.com/p/B6InVwxJXhr/

Related Post