ਵਤਨ ਪਰਤਣ 'ਤੇ ਸਿੱਧੂ ਮੂਸੇਵਾਲਾ ਦਾ ਹੋਇਆ ਭਰਵਾਂ ਸਵਾਗਤ ,ਵੇਖੋ ਵੀਡਿਓ 

By  Shaminder November 26th 2018 05:28 AM -- Updated: November 26th 2018 05:30 AM

ਸਿੱਧੂ ਮੂਸੇਵਾਲਾ ਵਤਨ ਪਰਤ ਆਏ ਨੇ ਅਤੇ ਉਨ੍ਹਾਂ ਦੀ ਵਤਨ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਫੈਨਸ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ।ਏਅਰਪੋਰਟ 'ਤੇ ਜਦੋਂ ਸਿੱਧੂ ਮੂਸੇਵਾਲਾ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ 'ਚ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ ।ਇਸ ਦਾ ਇੱਕ ਵੀਡਿਓ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਸ ਕਿੰਨੇ ਉਤਾਵਾਲੇ ਸਨ ।

ਹੋਰ ਵੇਖੋ : ਸਿੱਧੂ ਮੂਸੇਵਾਲਾ ਆਪਣੇ ਪਿੰਡ ‘ਚ ਕਰ ਰਹੇ ਤਫਰੀ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

https://www.instagram.com/p/BqoXB2oAm6G/

ਜਿਉਂ ਹੀ ਸਿੱਧੂ ਮੂਸੇਵਾਲਾ ਦੇ ਆਉਣ ਦੀ ਖਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਮਿਲੀ ਤਾਂ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਇੱਕਠੇ ਹੋਣੇ ਸ਼ੁਰੂ ਹੋ ਗਏ । ਜਿਸ ਤੋਂ  ਬਾਅਦ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਆਪਣੇ ਪਸੰਦੀਦਾ ਕਲਾਕਾਰ ਦਾ ਸਵਾਗਤ ਕੀਤਾ । ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਵੱਡੀ ਫੈਨ ਫਾਲੋਵਿੰਗ ਹੈ ਜਿਸ 'ਚ ਖਾਸ ਕਰਕੇ ਯੰਗਸਟਰ ਜ਼ਿਆਦਾ ਹਨ ।

ਹੋਰ ਵੇਖੋ :ਤੂੰ ਗੱਲਾਂ ਕਰਦੀ ਕਿਹੜੀਆਂ ,ਪਿੱਛੇ ਪੁਲਿਸ ਮਾਰਦੀ ਗੇੜੀਆਂ –ਸਿੱਧੂ ਮੂਸੇਵਾਲਾ

sidhu moosewala sidhu moosewala

ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਮੂਸੇਵਾਲਾ ਦੇ ਫੈਨਸ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰਦੇ ਨੇ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਸਿੱਧੂ ਮੂਸੇਵਾਲਾ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ ਭਾਵੇਂ ਉਹ ਉਨ੍ਹਾਂ ਦੇ ਪ੍ਰੋਫੈਸ਼ਨ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੋਣ ।ਸਿੱਧੂ ਮੂਸੇਵਾਲਾ ਨੂੰ ਯੰਗਸਟਰ ਫਾਲੋ ਕਰਦੇ ਨੇ ਅਤੇ ਇੱਕ ਵਾਰ ਮੁੜ ਤੋਂ ਉਹ ਵਤਨ ਪਰਤ ਆਏ ਨੇ ।ਸਰੋਤੇ ਵੀ ਇਹ ਜਾਨਣ ਲਈ ਉਤਸੁਕ ਨੇ ਕਿ ਸਿੱਧੂ ਮੂਸੇਵਾਲਾ ਹੁਣ ਵਤਨ ਪਰਤ ਕੇ ਕਿਹੜਾ ਨਵਾਂ ਗੀਤ ਉਨ੍ਹਾਂ ਨੂੰ ਸੁਨਾਉਣ ਆ ਰਹੇ ਨੇ ।

 

 

Related Post